ਫਾਜ਼ਿਲਕਾ, 20 ਜੁਲਾਈ 2021
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਵੱਲੋਂ ਬਲਾਕ ਖੂਈਆਂ ਸਰਵਰ ਦੇ ਸਮੂਹ ਸੀਐਚਟੀਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਬਰਾਂ ਅਤੇ ਬਲਾਕ ਅਤੇ ਕਲੱਸਟਰ ਨੋਡਲ ਇੰਚਾਰਜ (ਨੈਸ) ਨਾਲ ਕੋਵਿੰਡ ਹਦਾਇਤਾਂ ਦੀ ਪਾਲਣਾ ਕਰਦਿਆਂ ਇੱਕ ਜਰੂਰੀ ਮੀਟਿੰਗ ਕੀਤੀ ਗਈ। ਉਹਨਾਂ ਸਮੂਹ ਸੀਐਚਟੀਜ ਅਤੇ ਪਪਪਪ ਟੀਮ ਮੈਂਬਰਾਂ ਅਤੇ ਬਲਾਕ ਤੇ ਕਲੱਸਟਰ ਨੋਡਲ ਇੰਚਾਰਜ ਨੂੰ ਕਿਹਾ ਕਿ ਆਪਣੇ ਆਪਣੇ ਕਲੱਸਟਰਾਂ ਵਿੱਚ ਸਮੂਹ ਅਧਿਆਪਕ ਵਰਗ ਨੂੰ ਬੱਚਿਆਂ ਨੂੰ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇਦੀ ਜੋਰਦਾਰ ਤਿਆਰੀ ਕਰਵਾਉਣ ਲਈ ਪ੍ਰੇਰਿਤ ਕਰਨ।ਉਹਨਾਂ ਕਿਹਾ ਕੀ ਇਸ ਤੋ ਪਹਿਲਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਪਣੇ ਪੱਧਰ `ਤੇ ਇਸ ਦੀ ਤਿਆਰੀ ਵੱਜੋ ਹਰ ਮਹੀਨੇ ਪੰਜਾਬ ਅਚੀਵਮੈਂਟ ਸਰਵੇ ਟੈਸਟ ਲਿਆ ਜਾਵੇਗਾ।
ਉਹਨਾਂ ਨੇ ਸਮੂਹ ਸੀਐਚਟੀਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾਂ ਨੂੰ ਚਾਲੂ ਸੈਸ਼ਨ ਲਈ ਵੱਧ ਤੋਂ ਵੱਧ ਦਾਖਲੇ ਕਰਨ ਲਈ ਉਤਸਾਹਿਤ ਕੀਤਾ। ਸਮੂਹ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਆਨ ਲਾਇਨ ਕਲਾਸਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਲਾਇਬ੍ਰੇਰੀ ਦੀਆ ਜਾਰੀ ਕੀਤੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਕਰਨ ਲਈ ਕਿਹਾ ਤਾ ਜੋ ਵਿਦਿਆਰਥੀਆਂ ਦੀਆ ਪੜ੍ਹਣ ਰੁਚੀਆਂ ਨੂੰ ਵਿਕਸਤ ਕੀਤਾ ਜਾ ਸਕੇ। ਉਹਨਾਂ ਨੇ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਭੇਜੀਆਂ ਅਭਿਆਸ ਬੁੱਕ ਤੋ ਵੱਧ ਤੋਂ ਵੱਧ ਅਭਿਆਸ ਕਰਾਉਣ ਲਈ ਕਿਹਾ।ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਸਾਡੇ ਸਾਰਿਆਂ ਲਈ ਇਮਤਿਹਾਨ ਦੀ ਘੜੀ ਹੈ, ਅਸੀ ਆਪ ਇਸ ਮਹਾਂਮਾਰੀ ਤੋ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ, ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ।
ਵਿਦਿਆਰਥੀਆਂ ਨੂੰ ਟੀਵੀ ਪ੍ਰੋਗਰਾਮ ਦੇਖਣ ਅਤੇ ਆਨਲਾਈਨ ਕਲਾਸਾ ਲਗਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪਾ ਸਾਰਿਆ ਨੇ ਮਿਲ ਕੇ ਨੈਸ ਨੂੰ ਜੋਰਦਾਰ ਮੁਹਿੰਮ ਬਣਾਈਏ ਅਤੇ ਮਿੱਥੇ ਟੀਚੇ ਨੂੰ ਪੂਰਾ ਕਰਕੇ ਆਪਣੇ ਬਲਾਕ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ ਹੈ।ਉਹਨਾਂ ਨੇ ਕਿਹਾ ਕਿ ਉਹ ਬਲਾਕ ਦੇ ਸਮੂਹ ਅਧਿਆਪਕਾਂ ਤੋ ਪੂਰਨ ਸਹਿਯੋਗ ਲਈ ਆਸਵੰਦ ਹਨ।
ਇਸ ਮੌਕੇ`ਤੇ ਬਲਾਕ ਨੋਡਲ ਇੰਚਾਰਜ ਕ੍ਰਿਸ਼ਨ ਲਾਲ, ਬੀਐਮਟੀ ਪ੍ਰਦੁਮਣ, ਸੀਐਚਟੀ ਮਹਾਵੀਰ ਕੁਮਾਰ, ਕੁਲਬੀਰ ਸਿੰਘ, ਬਾਘ ਸਿੰਘ, ਮਹਿੰਦਰ ਕੁਮਾਰ, ਰਵਿੰਦਰ ਕੁਮਾਰ, ਰਣਜੀਤ ਸਿੰਘ, ਮਹਿਮਾ ਸਿੰਘ, ਕੁਲਦੀਪ ਸਿੰਘ ਅਤੇ ਸਮੂਹ ਕਲੱਸਟਰ ਨੈਸ ਨੋਡਲ ਇੰਚਾਰਜ ਮੌਜੂਦ ਸਨ।