ਫਾਜ਼ਿਲਕਾ, 20 ਮਈ, 2021
ਬੀਪੀਈਓ ਸਤੀਸ਼ ਮਿਗਲਾਨੀ ਵੱਲੋ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਬਲਾਕ ਖੂਈਆਂ ਸਰਵਰ ਦੇ ਵੱਖ ਵੱਖ ਸਕੂਲ ਮੁੱਖੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਨਵੇ ਦਾਖਲੇ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਅੱਜ ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਕੂਲ ਆਲਮਗੜ ਦੇ ਹੈੱਡ ਟੀਚਰ ਬਲਜਿੰਦਰ ਕੰਬੋਜ, ਸਪਸ ਸੱਯਦਵਾਲਾ ਦੇ ਐਚਟੀ ਗੋਬਿੰਦ ਰਾਮ, ਸਪਸ ਕਿੱਲਿਆਂ ਵਾਲੀ ਦੇ ਐਚਟੀ ਮੈਡਮ ਕਿਰਨ ਕੁਮਾਰੀ ,ਸਪਸ ਧਰਮਪੁਰਾ ਦੇ ਐਚਟੀ ਰਾਮਪਾਲ, ਸਪਸ ਪੱਤਰੇਵਾਲਾ ਦੇ ਐਚਟੀ ਮੈਡਮ ਪੁਸ਼ਪਾ ਰਾਣੀ, ਸਪਸ ਢੀਗਾਂਵਾਲੀ ਦੇ ਐਚਟੀ ਮੈਡਮ ਸ਼ਾਰਦਾ ਰਾਣੀ, ਸਪਸ ਸ਼ੇਰਗੜ੍ਹ ਦੇ ਐਚਟੀ ਰਜਨੀਸ਼ ਕੁਮਾਰ, ਸਪਸ ਬਕੈਣਵਾਲਾ ਦੇ ਐਚਟੀ ਅਮਰਜੀਤ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਬਰਾਂ ਨਾਲ ਇੱਕ ਜਰੂਰੀ ਮੀਟਿੰਗ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ ਕੀਤੀ ਗਈ।
ਉਹਨਾਂ ਨੇ ਸਮੂਹ ਐਚਟੀ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾਂ ਨੂੰ ਚਾਲੂ ਸੈਸ਼ਨ ਲਈ ਵੱਧ ਤੋਂ ਵੱਧ ਦਾਖਲੇ ਕਰਨ ਲਈ ਉਤਸਾਹਿਤ ਕੀਤਾ। ਸਮੂਹ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਆਨਲਾਇਨ ਕਲਾਸਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ। ਉਹਨਾਂ ਨੇ ਸਕੂਲ ਵਿੱਚ ਚੱਲ ਰਹੇ ਸਿਵਲ ਵਰਕਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ `ਤੇ ਪੂਰਾ ਕਰਨ ਅਤੇ ਗ੍ਰਾਟਾਂ ਦੀ ਸੁਚੱਜੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਕਰੋਨਾ ਕਾਲ ਸਾਡੇ ਸਾਰਿਆਂ ਲਈ ਇਮਤਿਹਾਨ ਦੀ ਘੜੀ ਹੈ, ਅਸੀ ਆਪ ਇਸ ਮਹਾਂਮਾਰੀ ਤੋ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ, ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ।ਵਿਦਿਆਰਥੀਆਂ ਨੂੰ ਟੀਵੀ ਪ੍ਰੋਗਰਾਮ ਦੇਖਣ ਅਤੇ ਆਨਲਾਈਨ ਕਲਾਸਾ ਲਗਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪਾ ਸਾਰਿਆ ਨੇ ਮਿਲ ਕੇ ਦਾਖਲੇ ਲਈ ਮਿੱਥੇ ਟੀਚੇ ਨੂੰ ਪੂਰਾ ਕਰਨਾ ਹੈ ਅਤੇ ਆਪਣੇ ਬਲਾਕ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਹੈ। ਉਹਨਾਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਅਧਿਆਪਕ ਸਾਥੀ ਨੂੰ ਦਫਤਰੀ ਕੰਮਾ ਲਈ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਬਲਾਕ ਦੇ ਸਮੂਹ ਅਧਿਆਪਕਾਂ ਤੋ ਪੂਰਨ ਸਹਿਯੋਗ ਲਈ ਆਸਵੰਦ ਹਨ। ਇਸ ਮੌਕੇ `ਤੇ ਬੀਐਮਟੀ ਪ੍ਰਦੁਮਣ ਵਿਸ਼ੇਸ਼ ਤੌਰ ਤੇ ਮੌਜੂਦ ਸਨ।