ਪਟਿਆਲਾ, 27 ਅਗਸਤ 2021
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਬੂਥ ਲੈਵਲ ਅਫਸਰਾਂ ਦਾ ਆਨ ਲਾਈਨ ਕੁਇਜ਼ ਮੁਕਾਬਲਾ 28 ਅਗਸਤ 2021 ਨੂੰ ਸ਼ਾਮ 4:30 ਵਜੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਆਨ ਲਾਈਨ ਕੁਇਜ਼ ਮੁਕਾਬਲਾ ਬੂਥ ਲੈਵਲ ਅਫਸਰਾਂ ਲਈ ਖਾਸ ਤਿਆਰ ਕੀਤੀ ਗਈ ਹੈਂਡਬੁੱਕ ‘ਤੇ ਆਧਾਰਤ ਹੋਵੇਗਾ ਅਤੇ ਹੈਂਡਬੁੱਕ ਦੇ ਹਿੱਸਿਆ ਦੇ ਲਿੰਕ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਤਿਆਰ ਪੋਸਟ ‘ਚ ਦਰਜ਼ ਹਨ। ਇਸ ਕੁਇਜ਼ ਦਾ ਲਿੰਕ ਸ਼ਾਮ 4:20 ਵਜੇ ਫੇਸਬੁੱਕ ਅਤੇ ਟਵਿੱਟਰ ‘ਤੇ ਸਾਂਝਾ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਨ ਲਾਈਨ ਕੁਇਜ਼ ਮੁਕਾਬਲੇ ‘ਚ ਹਰ ਵਿਧਾਨ ਸਭਾ ਚੋਣ ਹਲਕੇ ‘ਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਬੀ.ਐਲ.ਓ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੀ.ਐਲ.ਓ ਨੂੰ 28 ਅਗਸਤ ਨੂੰ ਹੋਣ ਵਾਲੇ ਆਨ ਲਾਈਨ ਕੁਇਜ਼ ਮੁਕਾਬਲੇ ‘ਚ ਹਿੱਸਾ ਲੈਣਾ ਯਕੀਨੀ ਬਣਾਉਣ ਲਈ ਕਿਹਾ।