ਡਿਪਟੀ ਕਮਿਸਨਰ ਵਲੋਂ ਬੇਦੀ ਫਾਊਂਡੇਸ਼ਨ, ਦਿੱਲੀ ਦਾ ਧੰਨਵਾਦ-ਕਿਹਾ ਕਿ ਕੋਵਿਡ ਪੀੜਤਾਂ ਨੂੰ ਮਿਲੇਗੀ ਸਹੂਲਤ
ਗੁਰਦਾਸਪੁਰ, 25 ਮਈ 2021 ਬੇਦੀ ਫਾਊਂਡੇਸ਼ਨ, ਦਿੱਲੀ ਵਲੋਂ ਅੱਜ ਕੋਵਿਡ ਪੀੜਤਾਂ ਦੀ ਸਹਾਇਤਾਂ ਦੇ ਮੰਤਵ ਨਾਲ 07 ਆਕਸੀਜਨ ਕੰਨਸਿਟਰੇਟਰ (OXYGEN CONCETRATOR)ਭੇਂਟ ਕੀਤੇ ਗਏ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ , ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਸੀਮਤੀ ਐਸ.ਕੇ ਪਨੂੰ ਸਮਾਜ ਸੇਵਿਕਾ, ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਵੀ ਮੋਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ‘ਬੇਦੀ ਫਾਊਂਡੇਸ਼ਨ ਦਿੱਲੀ’ ਦੇ ਪ੍ਰਧਾਨ ਮੇਜਰ ਆਰ.ਐਸ ਬੇਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਸੰਕਟ ਦੋਰਾਨ ਕੋਵਿਡ ਪੀੜਤਾਂ ਦੀ ਸਹੂਲਤ ਲਈ 07 ਆਕਸੀਜਨ ਕੰਨਸਿਟਰੇਟਰ ਭੇਂਟ ਕੀਤੇ ਗਏ ਅਤੇ ਇਸ ਤੋਂ ਪਹਿਲਾਂ ਵੀ 03 ਆਕਸੀਜਨ ਕੰਨਸਿਟਰੇਟਰ ਭੇਂਟ ਕੀਤੇ ਗਏ ਸਨ, ਇਸਕੋਵਿਡ ਨਾਲ ਪੀੜਤਾਂ ਨੂੰ ਬਹੁਤ ਮਦਦ ਮਿਲੇਗੀ। ਉਨਾਂ ਦੱਸਿਆ ਕਿ ਇਹ ਆਕਸੀਜਨ ਕੰਨਸਿਟਰੇਟਰ ਸਿਵਲ ਹਸਪਤਾਲ ਗੁਰਦਾਸਪੁਰ, ਸਬ ਡਵੀਜ਼ਨ ਬਟਾਲਾ ਦੇ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਵਰਤੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਨਾਲ ਆਕਸੀਜਨ ਪੀੜਤਾਂ ਨੂੰ ਬਹੁਤ ਰਾਹਤ ਮਿਲੇਗੀ ਅਤੇ ਜਿਨਾਂ ਪੀੜਤਾਂ ਨੂੰ ਘੱਟ ਆਕਸੀਜਨ ਦੀ ਲੋੜ ਹੈ, ਉਨਾਂ ਦੀ ਸਾਹਇਤਾ ਲਈ ਆਕਸੀਜਨ ਕੰਨਸਿਟਰੇਟਰ ਵਰਤੇ ਜਾ ਸਕਣਗੇ ਅਤੇ ਉਨਾਂ ਨੂੰ ਦਿੱਤੀ ਜਾ ਰਹੀ ਆਕਸੀਜਨ, ਦੂਸਰੇ ਪੀੜਤਾਂ ਦੇ ਕੰਮ ਆਵੇਗੀ। ਇਸ ਨਾਲ ਜਿਲੇ ਅੰਦਰ ਆਕਸੀਜਨ ਦੀ ਹੋਰ ਉਪਲੱਬਧਤਾ ਹੋਵੇਗੀ। ਉਨਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਵਲੋਂ ਇਨਾਂ ਆਕਸੀਜਨ ਕੰਨਸਿਟਰੇਟਰ ਨੂੰ ਸਹੀ ਤਰੀਕੇ ਨਾਲ ਵਰਤੋਂ ਵਿਚ ਲਿਆਂਦਾ ਜਾਵੇਗਾ।
ਇਸ ਮੌਕੇ ‘ਬੇਦੀ ਫਾਊਂਡੇਸ਼ਨ ਦਿੱਲੀ’ ਦੀ ਤਰਫੋ ਆਏ ਸ੍ਰੀ ਵਿਸ਼ਾਲ ਨੇ ਦੱਸਿਆ ਕਿ ਮੇਜਰ ਆਰ.ਐਸ.ਬੇਦੀ ਜੋ ‘ਬੇਦੀ ਫਾਊਂਡੇਸ਼ਨ ਦਿੱਲੀ’ ਦੇ ਪ੍ਰਧਾਨ ਹਨ, ਵਲੋਂ ਲਗਾਤਾਰ ਕੋਰੋਨਾ ਸਮੇਂ ਵਿਚ ਪੀੜਤਾਂ ਦੀ ਮਦਦ ਕੀਤੀ ਜਾ ਹੈ ਇਸੇ ਮੰਤਵ ਤਹਿਤ ਗੁਰਦਾਸਪੁਰ ਵਿਖੇ ਇਹ ਆਕਸੀਜਨ ਕੰਨਸਿਟਰੇਟਰ ਪ੍ਰਦਾਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਆਕਸੀਜਨ ਕੰਨਸਿਟਰੇਟਰ 10 ਲੀਟਰ ਦੀ ਸਮਰੱਥਾ ਵਾਲੇ ਹਨ ਅਤੇ ਬਿਜਲੀ ਨਾਲ ਚੱਲਣ ਵਾਲੇ ਹਨ, ਜੋ ਆਕਸੀਜਨ ਪੈਦਾ ਕਰਕੇ ਅੱਗੇ ਸਪਲਾਈ ਪ੍ਰਦਾਨ ਕਰਦੇ ਹਨ।