ਬੇ-ਰੋਜ਼ਗਾਰ ਪ੍ਰਾਰਥੀ  ਅਤੇ ਨਿਯੋਜਕ ਘਰ-ਘਰ ਰੋਜ਼ਗਾਰ ਪੋਰਟਲ ਤੇ ਕਰਾਉਣ ਰਜ਼ਿਸਟਰੇਸ਼ਨ-ਡਿਪਟੀ ਕਮਿਸ਼ਨਰ

????????????????????????????????????

ਪਠਾਨਕੋਟ: 13 ਮਈ 2021:– (              ) ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਰੋਨਾ ਮਹਾਂਮਾਰੀ ਕਾਰਣ ਬੇ-ਰੋਜ਼ਗਾਰ ਪ੍ਰਾਰਥੀ ਆਪਣੇ ਰੋਜ਼ਗਾਰ ਸਬੰਧੀ ਘਰ ਬੈਠੇ ਹੀ ਆਨ-ਲਾਈਨ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਤੇ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਨਿਯੋਜਕ ਵੀ ਆਪਣੀ ਰਜਿਸਟਰੇਸ਼ਨ ਘਰ-ਘਰ ਰੋਜ਼ਗਾਰ ਪੋਰਟਲ ਤੇ ਰਜਿਸਟ੍ਰੇਸ਼ਨ ਕਰਕੇ ਉਦਯੋਗਾਂ ਵਿੱਚ ਲੋੜੀਂਦੀ ਮੈਨ ਪਾਵਰ ਦੀ ਚੋਣ ਰਜਿਸਟਰਡ ਜਾਬ ਸੀਕਰ ਵਿਚੋਂ ਕਰ ਸਕਦੇ ਹਨ। ਇਸ ਪੋਰਟਲ ਤੇ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਹੋਣ ਉਪਰੰਤ ਹੀ ਰੋਜ਼ਗਾਰ ਬਿਊਰੋ ਪਠਾਨਕੋਟ ਵਲੋਂ ਜਾਬ ਸੀਕਰ ਦੀ ਯੋਗਤਾ ਅਨੁਸਾਰ ਸਮੇਂ ਸਮੇਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਨ ਅਤੇ ਇਸ ਤੋਂ ਇਲਾਵਾ ਇਸ ਸਮੇਂ ਜੋ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈਣਾ ਚਾਹੁੰਦੇ ਹਨ ਉਹ ਆਪਣੀ ਪ੍ਰਤੀ ਬੇਨਤੀ ਰੋਜ਼ਗਾਰ ਬਿਊਰੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪ ਲਾਈਨ ਨੰਬਰ 7657825214 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।

Spread the love