ਬੱਚਿਆਂ ਨੂੰ ਨਿਊਮੋਕੋਕਲ ਨਿਊਮੋਨੀਆਂ ਤੋਂ ਬਚਾਉਣ ਲਈ ਦਿੱਤੀ ਜਾਵੇਗੀ ਵੈਕਸੀਨ-ਸਿਵਲ ਸਰਜਨ

ਤਰਨ ਤਾਰਨ, 26 ਜੁਲਾਈ 2021
ਬੱਚਿਆਂ ਦੇ ਵਿੱਚ ਨਿਊਮੋਕੋਕਲ ਨਿਊਮੋਨੀਆਂ ਤੋਂ ਬਚਣ ਵਾਸਤੇ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ. ਸੀ. ਵੀ.) ਵੈਕਸੀਨ ਨੂੰ ਨਿਯਮਤ ਟੀਕਾਕਰਨ ਅਭਿਆਨ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਇਸੇ ਸੰਬੰਧ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਟਰੇਨਿੰਗ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਬਾਦ ਵੱਖ-ਵੱਖ ਬਿਮਾਰੀਆਂ ਤੋਂ ਬਚਾਉ ਲਈ ਸਮੇਂ-ਸਮੇਂ ਤੇ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਟੀਕਾਕਰਨ ਕਰਵਾਉਣਾ ਅਤਿ ਜ਼ਰੂਰੀ ਹੈ । ਟੀਕਾਕਰਨ ਕਰਵਾਉਣ ਨਾਲ ਬੱਚੇ ਦਾ ਜਿੱਥੇ ਸਰੀਰਕ ਅਤੇ ਬੋਧਿਕ ਵਿਕਾਸ ਹੁੰਦਾ ਹੈ ਉੱਥੇ ਉਸ ਦੇ ਸਰੀਰ ਦੀ ਬਿਮਾਰੀਆਂ ਦੀ ਸਮਰੱਥਾ ਵੀ ਵੱਧਦੀ ਹੈ ।
ਉਨ੍ਹਾਂ ਨੇ ਨਿਊਮੋਕੋਕਲ ਨਿਊਮੋਨੀਆ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਇਕ ਗੰਭੀਰ ਸਾਹ ਦੀ ਲਾਗ ਹੈ । ਇਸ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖ਼ਾਰ, ਖਾਸੀ, ਖੰਘ ਆਦਿ ਹੁੰਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇਕ ਵਿਆਕਤੀ ਤੋਂ ਦੂਜੇ ਵਿਅਕਤੀ ਚ ਫੈਲਦੀ ਹੈ । ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਲਦ ਹੀ ਬੱਚਿਆਂ ਨੂੰ ਨਿਊਮੋਕੋਕਲ ਨਿਊਮੋਨੀਆਂ ਤੋਂ ਬਚਣ ਲਈ ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਨਿਯਮਿਤ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਬੱਚਿਆਂ ਨੂੰ ਪੀ. ਸੀ. ਵੀ ਦੀ ਤਿੰਨ ਖ਼ੁਰਾਕ 6 ਹਫ਼ਤੇ, 14 ਹਫ਼ਤੇ ਅਤੇ 9 ਮਹੀਨੇ ਵਿੱਚ ਦਿੱਤੀ ਜਾਵੇਗੀ । ਬੱਚਿਆਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਲਈ ਇਹ ਸਾਨੂੰ ਧਿਆਨ ਵਿੱਚ ਰੱਖਣਾ ਪਏਗਾ ਕਿ ਤਿੰਨ ਖ਼ੁਰਾਕ ਬੱਚਿਆਂ ਨੂੰ ਮਿਲੇ । ਪੀ. ਸੀ. ਵੀ ਦਾ ਟੀਕਾ ਬੱਚਿਆਂ ਦੇ ਪੱਟ ਦੇ ਸੱਜੇ ਪਾਸੇ, ਪੱਟ ਦੇ ਅੱਧੇ ਭਾਗ ਵਿੱਚ ਮਾਸਪੇਸ਼ੀਆ ਤੇ ਲਗਾਇਆ ਜਾਵੇਗਾ । ਭਾਰਤ ਸਰਕਾਰ ਵੱਲੋਂ ਇਹ ਟੀਕਾ ਸਰਕਾਰੀ ਸੰਸਥਾ ਵਿੱਚ ਮੁਫ਼ਤ ਲਗਾਇਆ ਜਾਵੇਗਾ ।
ਇਸ ਮੌਕੇ ਤੇ ਸਮੂਹ ਸੀਨੀਅਰ ਮੈਂਡੀਕਲ ਅਫ਼ਸਰ, ਸਰਵਲਸ ਮੈਡੀਕਲ ਅਫ਼ਸਰ ਡਾ. ਇਸ਼ੀਤਾ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਪਾਰੀਤੋਸ਼ ਧਵਨ, ਨੋਡਲ ਅਫ਼ਸਰ, ਐੱਲ. ਐੱਚ. ਵੀ., ਬੀ. ਈ. ਈ ਅਤੇ ਦਫ਼ਤਰ ਦਾ ਸਟਾਫ ਮੋਜੂਦ ਸੀ ।