ਵੈਕਸੀਨੇਸ਼ਨ ਸੈਂਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਕੀਤਾ ਤਬਦੀਲ-ਚਰਨਜੀਤ ਕੁਮਾਰ ਐਸ ਐਮ ਓ
ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਰ੍ਸਾਸ਼ਨ ਵਲੋਂ ਕੀਤੇ ਲੋੜੀਦੇ ਪਰ੍ਬੰਧ.
ਸਰ੍ੀ ਅਨੰਦਪੁਰ ਸਾਹਿਬ 15 ਮਈ,2021
2ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ. ਸਿਹਤ ਵਿਭਾਗ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲਹ੍ਾ ਪਰ੍ਸਾਸ਼ਨ ਵਲੋਂ ਲੋੜੀਦੇ ਢੁਕਵੇਂ ਪਰ੍ਬੰਧ ਕੀਤੇ ਜਾ ਰਹੇ ਹਨ.
ਇਹ ਜਾਣਕਾਰੀ ਉਪਮੰਡਲ ਮੈਜਿਸਟਰੇਟ ਮੈਡਮ ਕਨੂ ਗਰਗ ਪੀ ਸੀ ਐਸ ਨੇ ਅੱਜ ਇਥੇ ਦਿੱਤੀ. ਉਹਨਾਂ ਦੱਸਿਆ ਕਿ ਵੈਕਸੀਨੇਸ਼ਨ ਸੈਂਟਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰ੍ੀ ਅਨੰਦਪੁਰ ਸਾਹਿਬ ਵਿਖੇ ਸਿਫਟ ਕੀਤਾ ਗਿਆ ਹੈ. ਪਹਿਲਾਂ ਟੀਕਾਕਰਨ ਲਈ ਲੋਕ ਭਾਈ ਜੈਤਾ ਜੀ ਸਿਵਲ ਹਸਪਤਾਲ ਸਰ੍ੀ ਅਨੰਦਪੁਰ ਸਾਹਿਬ ਆਉਦੇ ਸਨ. ਇਹ ਫੈਸਲਾ ਹਸਪਤਾਲ ਵਿਚ ਆਉਣ ਵਾਲੇ ਮਰੀਜਾ, ਟੈਸਟਿੰਗ ਅਤੇ ਸੈਪਲਿੰਗ ਦੇ ਚੱਲ ਰਹੇ ਕੇਂਦਰ ਅਤੇ ਟੀਕਾਕਰਨ ਲਈ ਆਉਣ ਵਾਲੇ ਲੋਕਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਲਿਆ ਗਿਆ ਹੈ ਤਾਂ ਕਿ ਕੋਵਿਡ ਦੀਆਂ ਸਾਵਧਾਨੀਆਂ ਜਿਵੇ ਕਿ ਸਮਾਜਿਕ ਵਿੱਥ ਰੱਖਣਾ ਆਦਿ ਦੀ ਸਹੀ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ. ਉਹਨਾਂ ਕਿਹਾ ਕਿ ਅਸੀਂ ਸਮੇਂ ਸਮੇਂ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਾਂ ਕਿਉਂਕਿ ਕਿ ਸੰਕਰਮਣ ਦੀ ਲੜੀ ਨੂੰ ਤੋੜਨਾ ਬੇਹੱਦ ਜਰੂਰੀ ਹੈ.
ਡਾ ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸਰ੍ੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਹਸਪਤਾਲ ਵਿੱਚ ਲੈਵਲ-2 ਬੈਡ ਦੀ ਘਾਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਜਿਲਹ੍ੇ ਦੇ ਡਿਪਟੀ ਕਮਿਸ਼ਨਰ ਸਰ੍ੀਮਤੀ ਸੋਨਾਲੀ ਗਿਰਿ ਨੇ ਜਿਲਹ੍ੇ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜਾ ਲਈ ਲੈਵਲ-2 ਬੈਡ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਨਿਰਦੇਸ਼ ਦਿੱਤੇ ਸਨ. ਇਸਦੇ ਤਹਿਤ ਸਿਵਲ ਹਸਪਤਾਲ ਸਰ੍ੀ ਅਨੰਦਪੁਰ ਸਾਹਿਬ ਅਤੇ ਐਨ ਐਫ ਐਲ ਨੰਗਲ ਵਿੱਚ 20-20 ਬੈਡ ਲੈਵਲ-2 ਦਾ ਪਰ੍ਬੰਧ ਕੀਤਾ ਗਿਆ ਹੈ ਜਿਥੇ ਲੋੜੀਦੀ ਮਾਤਰਾ ਵਿੱਚ ਆਕਸੀਜਨ ਅਤੇ ਹੋਰ ਸਹੂਲਤਾ ਉਪਲੱਬਧ ਹਨ. ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਤਰਹ੍ਾਂ ਦੇ ਬੀਮਾਰੀ ਦੇ ਸੰਕੇਤ ਮਿਲਦੇ ਹਨ ਜਾਂ ਲੱਛਣ ਨਜਰ ਆਉਦੇ ਹਨ, ਤੁਰੰਤ ਸੈਪਲਿੰਗ ਅਤੇ ਟੈਸਟਿੰਗ ਕਰਵਾਉਣੀ ਬੇਹੱਦ ਜਰੂਰੀ ਹੈ ਜਿਸ ਨਾਲ ਸਮਾਂ ਰਹਿੰਦੇ ਘਰ ਵਿੱਚ ਹੀ ਆਈਸੋਲੇਟ ਹੋ ਕੇ ਜਾਂ ਬੀਮਾਰੀ ਦੇ ਗੰਭੀਰ ਹੋਣ ਤੋਂ ਪਹਿਲਾਂ ਇਸਦਾ ਇਲਾਜ ਕਰਵਾਇਆ ਜਾਵੇ. ਉਹਨਾਂ ਕਿਹਾ ਕਿ ਲੋਕਾਂ ਤੋਂ ਪੂਰੇ ਸਹਿਯੋਗ ਦੀ ਆਸ ਹੈ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਉਸ ਵੇਲੇ ਤੱਕ ਕੋਈ ਵੀ ਸੁਰੱਖਿਅਤ ਨਹੀਂ.