ਭਾਗਸਰ, ਸ਼ੇਰਗੜ੍ਹ,ਅਮਰਪੁਰਾ, ਸੀਡ ਫਾਰਮ, ਚੰਨਣ ਖੇੜਾ ਵਿਖੇ ਕਰੋਨਾ ਦੇ ਲਏ ਗਏ 626 ਸੈਂਪਲ

ਬਲਾਕ ਸੀਤੋ ਗੁੰਨੋ ਦੇ ਵੱਖ-ਵੱਖ ਪਿੰਡਾਂ ਵਿੱਚ 26 ਮਈ ਨੂੰ ਹੋਵੇਗਾ ਕਰੋਨਾ ਟੈਸਟ
26 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਤੋਗੁੰਨੋ ਅਤੇ ਸਰਕਾਰੀ ਹਾਈ ਸਕੂਲ ਬਹਾਵ ਵਾਲਾ ਵਿਖੇ ਹੋਵੇਗਾ ਟੀਕਾਕਰਨ
ਅਬੋਹਰ, 25 ਮਈ 2021.
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰੋਨਾ ਵਾਇਰਸ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਤੇ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਕਰਵਾਇਆ ਜਾ ਰਿਹਾ ਹੈ। ਹੁਣ ਪਿੰਡਾਂ ਦੇ ਲੋਕ ਵੀ ਪਹਿਲਾਂ ਨਾਲੋਂ ਕਾਫੀ ਜਾਗਰੂਕ ਹੋ ਗਏ ਹਨ ਅਤੇ ਆਪਣਾ ਕਰੋਨਾ ਦਾ ਟੈਸਟ ਕਰਵਾ ਰਹੇ। ਇਸੇ ਤਹਿਤ ਹੀ ਸੀਤੋ ਗੁੰਨੋ, ਕੇਰਾ ਖੇੜਾ, ਦੁਤਾਰਾ ਵਾਲੀ, ਖੁਬਣ, ਭਾਗਸਰ, ਸ਼ੇਰਗੜ੍ਹ,ਅਮਰਪੁਰਾ, ਸੀਡ ਫਾਰਮ, ਚੰਨਣ ਖੇੜਾ ਵਿਖੇ ਵੀ ਕੈਂਪ ਲਗਾ ਕੇ 626 ਲੋਕਾਂ ਦੇ ਸੈਂਪਲ ਲਏ ਗਏ ਹਨ। ਇਹ ਜਾਣਕਾਰੀ ਐਸ.ਐਮ.ਓ. ਸੀਤੋ ਗੁਨੋ ਡਾ. ਸਨਮਾਨ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਮ.ਓ. ਸੀਤੋ ਗੁੰਨੋ ਡਾ. ਸਨਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੇ ਸੈਂਪਲ ਅਤੇ ਟੀਕਾਕਰਨ ਲਈ ਵੱਖ-ਵੱਖ ਥਾਵਾਂ ਦੇ ਕੈਂਪ ਲਗਾਏ ਜਾ ਰਹੇ ਹਨ। ਅੱਜ ਸੀਤੋ ਗੁੰਨੋ,ਅਤੇ ਅਮਰਪੁਰਾ ਭਾਗਸਰ ਵਿਖੇ ਕੈਂਪ ਲਗਾ ਕੇ 626 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 23 ਕਰੋਨਾ ਪਾਜ਼ਿਟਿਵ ਪਾਏ ਗਏ ਹਨ।
ਹੋਰ ਜਾਣਕਾਰੀ ਦਿੰਦਿਆਂ ਬੀ.ਈ.ਈ ਸੁਨੀਲ ਟੰਡਨ ਨੇ ਦੱਸਿਆ ਕਿ ਸੀਤੋ ਗੁੰਨੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਵਹਾਬ ਵਾਲਾ ਸਕੂਲ ਵਿਖੇ ਟੀਕਾਕਰਨ ਦਾ ਕੈਂਪ ਵੀ ਲਗਾਇਆ ਗਿਆ ਜਿਥੇ 257 ਜਣਿਆ ਦਾ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਤੋ ਗੁੰਨੋ ਅਤੇ ਸਰਕਾਰੀ ਹਾਈ ਸਕੂਲ ਵਹਾਬ ਵਾਲਾ ਵਿਚ ਵੀ ਟੀਕਾਕਰਨ ਹੋਵੇਗਾ ਇਸ ਦੇ ਨਾਲ ਸੈਂਪਲਿੰਗ ਸ਼ੇਰਗੜ੍ਹ,ਵਰਿਆਮ ਖੇੜਾ,ਬੁਰਜ ਮੁਹਾਰ,ਰਾਮਪੁਰਾ ਨਰਾਇਣ ਪੂਰਾ,ਕੇਰਾ ਖੇੜਾ,ਰਾਮਸਰਾ, ਦੁਤਾਰਿਆਵਾਲੀ,ਅਮਰਪੁਰਾ,ਚੰਨਣ ਖੇੜਾ,ਬਹਾਦਰ ਖੇੜਾ, ਵਿਖੇ ਹੋਵੇਗੀ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਟੀਕਾਕਰਨ ਜ਼ਰੂਰ ਕਰਵਾਏ ਅਤੇ ਕਰੋਨਾ ਦੇ ਲੱਛਣ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਕਰੋਨਾ ਟੈਸਟ ਜ਼ਰੂਰ ਕਰਵਾਉਣ।

Spread the love