ਭਾਰਤੀ ਕੋਸਟ ਗਾਰਡ ਵਿੱਚ ਭਰਤੀ ਹੋਣ ਲਈ ਮੁਫ਼ਤ ਕਰਵਾਈ ਜਾਵੇਗੀ ਤਿਆਰੀ

ਫਿਰੋਜ਼ਪੁਰ, 16 ਫਰਵਰੀ 2024

ਕੈਂਪ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਵਿੱਚ ਭਾਰਤੀ ਕੋਸਟ ਗਾਰਡ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ।  ਭਾਰਤੀ ਕੋਸਟ ਗਾਰਡ ਵਿੱਚ ਅਪਲਾਈ ਕਰਨ ਦੀ ਮਿਤੀ 27 ਫਰਵਰੀ 2024 ਤੱਕ ਹੈ।  ਵੈਬਸਾਈਟ joinindiancoastguard.cdac.in ਤੇ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਤੋਂ ਬਾਅਦ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ, ਉਹ ਆਪਣੀ ਰਜਿਸਟੇ੍ਰਸ਼ਨ ਮੋਬਾ. ਨੰਬਰ 78891-75575, 98777-12967 ਤੇ ਸਪੰਰਕ ਕਰਕੇ ਕਰਵਾ ਸਕਦੇ ਹਨ।

Spread the love