ਭਾਰਤੀ ਹਾਕੀ ਟੀਮ ਦੀ ਜਿੱਤ ਤੇ ਬਟਾਲਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਖੁਸ਼ੀਆਂ ਮਨਾਈਆਂ

ਬਟਾਲਾ ਦੇ ਇਸ ਸਕੂਲ ਵਿਚੋਂ ਪੜ੍ਹ ਚੁੱਕੇ ਹਨ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ
ਬਟਾਲਾ, 12 ਅਗਸਤ 2021 ਬਟਾਲਾ ਸ਼ਹਿਰ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਇਸ ਗੱਲ ਉਪਰ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਲੰਪਿਕਸ ਖੇਡਾਂ ਵਿੱਚ 41 ਸਾਲ ਬਾਅਦ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਇੱਕ ਖਿਡਾਰੀ ਉਨ੍ਹਾਂ ਦੇ ਸਕੂਲ ਵਿਚ ਵੀ ਪੜ੍ਹ ਚੁੱਕਾ ਹੈ।ਕਾਂਸੀ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਸਾਲ 2012 ਤੋਂ 2013 ਤੱਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਪੜ੍ਹਦੇ ਰਹੇ ਹਨ। ਭਾਰਤੀ ਹਾਕੀ ਟੀਮ ਦੀ ਜਿੱਤ ਉੱਪਰ ਜਿਥੇ ਸਮੁੱਚੇ ਭਾਰਤ ਵਿੱਚ ਜਸ਼ਨ ਦਾ ਮਹੌਲ ਹੈ ਓਥੇ ਇਸ ਸਕੂਲ ਦਾ ਸਟਾਫ਼ ਵੀ ਮਾਣ ਮਹਿਸੂਸ ਕਰ ਰਿਹਾ ਹੈ।
ਭਾਰਤੀ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਐਨ.ਡੀ. ਆਨੰਦ ਨੇ ਸਮੂਹ ਸਟਾਫ਼ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦੱਸਿਆ ਕਿ ਕਰਦਿਆਂ ਕਿਹਾ ਕਿ ਪਿੰਡ ਖਾਲੜਾ ਦਾ ਰਹਿਣ ਵਾਲਾ ਗੁਰਜੰਟ ਸਿੰਘ ਜਦੋਂ 2012-13 ਵਿੱਚ ਬਟਾਲਾ ਪੜ੍ਹਦਾ ਸੀ ਤਾਂ ਉਸ ਸਮੇਂ ਵੀ ਉਸਨੇ ਖੇਡਾਂ ਵਿੱਚ ਕਾਫ਼ੀ ਮੱਲਾਂ ਮਾਰੀਆਂ ਸਨ ਅਤੇ ਪੜ੍ਹਾਈ ਵਿੱਚ ਵੀ ਉਸਦਾ ਰਿਕਾਰਡ ਸ਼ਾਨਦਾਰ ਸੀ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੇ ਹੋਣਹਾਰ ਵਿਦਿਆਰਥੀ ਨੇ ਜਿੱਥੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਸਾਡੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਦੂਸਰੇ ਨੌਜਵਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਹੈ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼, ਬਲਬੀਰ ਸਿੰਘ, ਸਵਦੀਪ ਸਿੰਘ ਸ਼ਾਹ, ਕਸ਼ਮੀਰ ਸਿੰਘ ਬੋਪਾਰਾਏ, ਕੁਲਤਾਰ ਸਿੰਘ, ਜਸਵੰਤ ਸਿੰਘ, ਰੁਪਿੰਦਰ ਸਿੰਘ, ਰਵਿੰਦਰ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ, ਸ਼ੁੱਭਪ੍ਰੀਤ ਕੌਰ, ਜਤਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Spread the love