ਮਾਈਗਰੇਟਰੀ ਪਲਸ ਪੋਲੀੳ ਮੁਹਿੰਮ ਤਹਿਤ 2873 ਘਰਾਂ ਵਿੱਚ 3029 ਬੱਚਿਆ ਨੂੰ ਪਿਲਾਇਆ ਗਈਆ ਪੋੋਲਿਓ ਦੀਆਂ ਬੂੰਦਾਂ 

ਤਰਨ ਤਾਰਨ, 01 ਨਵੰਬਰ :
ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿੱਚ ਮਾਈਗਰੇਟਰੀ ਪਲਸ ਪੋਲੀੳ ਮੁਹਿੰਮ ਜੋ ਕਿ 01 ਨਵਬੰਰ ਤੋਂ 03 ਨਵੰਬਰ, 2020 ਤੱਕ ਚਲਾਈ ਜਾ ਰਹੀ ਹੈ, ਬਾਰੇ ਜਾਗਰੂਕ ਕਰਨ ਹਿੱਤ, ਅੱਜ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੀਵ ਪਾ੍ਰਸ਼ਰ ਵੱਲੋਂ ਇਕ ਛੋਟੇ ਬੱਚੇ ਨੂੰ ਪੋਲਿੳ ਦੀਆਂ 2 ਬੂੰਦਾਂ ਪਿਲਾ ਕੇ ਇਸ ਮਾਈਗਰੇਟਰੀ ਪਲਸ ਪੋਲੀੳ ਦਾ ਸ਼ੁੰਭ ਆਰੰਭ ਕੀਤਾ ਗਿਆ ।ਅੱਜ 2873 ਘਰਾਂ ਵਿੱਚ 3029 ਬੱਚਿਆ ਨੂੰ ਪੋੋਲਿਓ ਦੀਆਂ ਬੂੰਦਾਂ ਪਿਲਾਇਆ ਗਈਆ।
ਇਸ ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ, ਤਰਨ ਤਾਰਨ ਡਾ. ਅਨੂਪ ਕੁਮਾਰ ਨੇ  ਦੱਸਿਆ ਕਿ ਆਮ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ ਮਿਤੀ 1, 2 ਅਤੇ 3 ਨਵਬੰਰ 2020 ਦਿਨ ਐਤਵਾਰ, ਸੌਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾ ਰਹੀ ਹੈ ।ਇਸ ਰਾਊਂਡ ਵਿਚ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਨਵ-ਜਨਮੇ ਬੱਚੇ ਤੋ ਲੈ ਕੇ 5 ਸਾਲ ਤੱੱਕ ਦੇ ਬੱਚਿਆਂ  ਨੂੰ ਜੀਵਨ ਰੂਪੀ ਪੋਲੀੳ ਦੀਆ 2 ਬੂੰਦਾਂ ਪਿਲਾਈਆ ਜਾਣਗੀਆ। ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋਂ ਲੈ ਕੇ 5 ਸਾਲ ਦੀ ੳਮਰ ਦੇ ਬੱਚਿਆਂ ਨੂੰ ਪੋਲੀੳ ਦੀਆ 2 ਬੂੰਦਾਂ ਜਰੁਰ ਪਿਲਾਉ ਅਤੇ ਸਿਹਤ ਵਿਭਾਗ ਵਲੋਂ ਘਰਾਂ ਵਿੱਚ ਆਈਆ ਟੀਮਾਂ ਨੂੰ ਪੂਰਾ ਸਹਿਯੋਗ ਦਿਉ ।
ਡਾ. ਰਾਜੀਵ ਪ੍ਰਾਸ਼ਰ ਜਿਲ੍ਹਾ ਟੀਕਾਕਰਨ ਅਫਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜਣ ਲਈ ਵਿਭਾਗ ਵਲੋ  44 ਟੀਮਾਂ, ਅਤੇ 11 ਸੁਪਰਵਾਈਜ਼ਰ ਲਗਾਏ ਗਏ ਹਨ।ਜ਼ਿਲਾ ਤਰਨ ਤਾਰਨ ਦੀ  28893 ਅਬਾਦੀ ਜੋ ਕਿ 6410 ਘਰਾਂ ਵਿਚ ਰਹਿੰਦੀ ਹੈ, ਨੂੰ ਮਿਤੀ 1, 2, 3 ਨਵਬੰਰ 2020 ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋ 0 ਤੋਂ 5 ਸਾਲ ਦੇ 6054 ਬੱਚਿਆ ਨੂੰ ਪੌਲੀੳ ਦੀਆ ਦੋ ਬੂੰਦਾਂ ਪਿਲਾਈਆ ਜਾਣਗੀਆ।ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜਦੂਰਾ ਦੀਆਂ ਬਸਤੀਆਂ ਵਿਚ ਰਹਿੰਦੇ ਬੱਚਿਆ ਨੂੰ ਵੀ ਪੌਲੀੳ ਦੀਆ ਦੋ ਬੂੰਦਾਂ ਪਿਲਾਈਆ ਜਾਣਗੀਆ
Spread the love