ਤਰਨ ਤਾਰਨ, 16 ਜੂਨ 2021
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਸਬੰਧੀ ਮੀਟਿੰਗ ਸਿਵਲ ਸਰਜਨ ਦਫਤਰ ਅਨੈਕਸੀ ਹਾਲ ਵਿਖੇ ਕੀਤੀ ਗਈ ।ਇਸ ਮੌਕੇ ‘ਤੇ ਸੰਬੋਧਨ ਕਰਦਿਆ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਵਾਰ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਮਿਤੀ 27, 28 ਅਤੇ 29 ਜੂਨ, 2021 ਨੂੰ ਕੀਤਾ ਜਾ ਰਿਹਾ ਹੈ।ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਤਿੰਨੇ ਹੀ ਦਿਨ ਵੱਖ-ਵੱਖ ਟੀਮਾ ਵੱਲੋਂ ਜਿਲੇ੍ਹ ਭਰ ਵਿਚ ਦੂਰ ਦਰਾਡੇ ਤੋ ਆਏ ਪ੍ਰਵਾਸੀ ਲੋਕਾਂ ਦੇ ਨਵ-ਜਨਮੇਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਇਆਂ ਜਾਣਗੀਆਂ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਜ਼ਿਲਾ ਤਰਨ ਤਾਰਨ ਦੀ 28,839 ਅਬਾਦੀ ਜੋ ਕਿ 5961 ਘਰਾਂ ਵਿਚ ਰਹਿੰਦੀ ਹੈ, ਨੂੰ ਮਿਤੀ 27, 28 ਅਤੇ 29 ਜੂਨ, 2021 ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 0 ਤੋਂ 5 ਸਾਲ ਦੇ 6068 ਬੱਚਿਆ ਨੂੰ ਪੌਲੀੳ ਦੀਆਂ ਦੋ ਬੂੰਦਾਂ ਪਿਲਾਈਆ ਜਾਣਗੀਆ।ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜਦੂਰਾ ਦੀਆਂ ਬਸਤੀਆਂ ਵਿਚ ਰਹਿੰਦੇ ਬੱਚਿਆ ਨੂੰ ਵੀ ਪੌਲੀੳ ਦੀਆ ਦੋ ਬੂੰਦਾਂ ਪਿਲਾਈਆ ਜਾਣਗੀਆ।
ਇਸ ਮੌਕੇ ‘ਤੇ ਮਾਸ ਮੀਡੀਆਂ ਅਫਸਰ ਸ਼੍ਰੀ ਸੁਖਦੇਵ ਸਿੰਘ ਪੱਖੋਕੇ, ਸਮੂਹ ਐੱਲ. ਐੱਚ. ਵੀ ਅਤੇ ਬੀ. ਈ. ਈ ਹਾਜ਼ਰ ਸਨ।