ਗੁਰਦਾਸਪੁਰ, 5 ਮਈ ( ) ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਮਾਰਕਫੈੱਡ ਵਲੋਂ ਨਵੀਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ, ‘ਸੋਹਣਾ’ ਬਰਾਂਡ ਦੇ ਮਿਆਰੀ ਉਤਪਾਦਾਂ ਦੀ ਮਾਰਕੀਟਿੰਗ ਲਈ ਨਵੀਂ ਵੈਬਸਾਈਟ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਉਤਪਾਦਾਂ ਦੀ ਵਿਸ਼ਵ ਵਿਆਪੀ ਪਹੁੰਚ ਕਰਕੇ ਖਿੱਚ ਭਰਪੂਰ ਵੈਬਸਾਈਟ ਸਮੇਂ ਦੀ ਵੱਡੀ ਲੋੜ ਸੀ ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਇਹ ਘਰ ਬੈਠੇ ਲੋਕਾਂ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਏਗੀ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਹਿਕਾਰੀ ਅਦਾਰਿਆਂ ਵੱਲੋਂ ਸੂਬਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰੋਲ ਨਿਭਾਇਆ ਗਿਆ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ‘ਸੋਹਣਾ’ ਬਰਾਂਡ ਦਾ ਸ਼ਹਿਦ ਦੇ ਮਿਆਰ ਉਤੇ ਸੈਂਟਰ ਫਾਰ ਸਾਇੰਸ ਐਨਵਾਇਰਮੈਂਟ (ਸੀ.ਐਸ.ਈ.) ਵੱਲੋਂ ਵੀ ਮੋਹਰ ਲਗਾਈ ਗਈ ਹੈ ਕਿਉਂਕਿ ਇਸ ਸੈਂਟਰ ਵੱਲੋਂ ਕੀਤੇ ਟੈਸਟਾਂ ਵਿੱਚ 13 ਬਰਾਂਡ ਦੇ ਸ਼ਹਿਦਾਂ ਵਿੱਚੋਂ ਸਿਰਫ ਤਿੰਨ ਬਰਾਂਡ ਹੀ ਟੈਸਟ ਪਾਸ ਕਰ ਸਕੇ ਸਨ ਜਿਨ੍ਹਾਂ ਵਿੱਚੋਂ ਮਾਰਕਫੈਡ ਦਾ ਸੋਹਣਾ ਸ਼ਹਿਦ ਇਕ ਸੀ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਸ਼ੁਰੂ ਕੀਤੀ ਗਈ ਨਵੀਂ ਵੈਬਸਾਈਟ ਉਪਭੋਗਤਾ ਨੂੰ ਬਿਹਤਰ ਤਜ਼ਰਬਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਘਰ ਬੈਠਿਆਂ ਹੀ ਮਾਰਕਫੈਡ ਦੇ ਸਾਰੇ ਉਤਪਾਦਾਂ ਦੀ ਬਿਹਤਰ ਦਿੱਖ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਉਪਭੋਗਤਾ ਹੁਣ ਸਮੇਂ ਦੀਆਂ ਵਿਸ਼ੇਸ਼ਤਾਵਾਂ ਨਾਲ ਮਾਰਕਫੈਡ ਨਾਲ ਹੋਰ ਜੁੜੇ ਹੋਏ ਮਹਿਸੂਸ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਪਭੋਗਤਾ ਹੁਣ ‘ਸੋਹਣਾ’ ਦੇ ਮਿਆਰੀ ਉਤਪਾਦ ਦੇਸ਼ ਭਰ ਵਿੱਚ ਮਾਰਕਫੈਡ ਦੇ ਡਿਲਵਰੀ ਮੁਹੱਈਆ ਕਰਨ ਵਾਲੇ ਭਾਈਵਾਲਾਂ ਜ਼ਰੀਏ ਆਰਡਰ ਵੀ ਦੇ ਸਕਿਆ ਕਰਨਗੇ।