ਫਾਜਿ਼ਲਕਾ, 22 ਅਪ੍ਰੈਲ 2022
ਫਾਜਿ਼ਲਕਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਮਾਸਕ ਪਾਉਣ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਹੋਰ ਪੜ੍ਹੋ :-ਆਰਿਆ ਪ੍ਰਾਜੈਕਟ ਤਹਿਤ ਮੁਰਗੀ ਪਾਲਣ ਨੂੰ ਹੁਲਾਰਾ ਦੇਣ ਲਈ ਉਪਰਾਲੇ
ਜਾਰੀ ਹਦਾਇਤਾਂ ਅਨੁਸਾਰ ਭੀੜ ਭਾੜ ਵਾਲੀਆਂ ਥਾਂਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਜਦ ਕਿ ਬੰਦ ਥਾਂਵਾਂ ਜਿਵੇਂ ਜਨਤਕ ਟਰਾਂਸਪੋਰਟ ਜਿਵੇਂ ਬੱਸ, ਟ੍ਰੇਨ, ਹਵਾਈ ਜਹਾਜ, ਟੈਕਸੀ ਆਦਿ, ਸਿਨੇਮਾ ਹਾਲ, ਸੌਪਿੰਗ ਮਾਲ, ਡਿਪਾਰਟਮੈਂਟਰ ਸਟੋਰ, ਕਲਾਸਰੂਮ, ਦਫ਼ਤਰਾਂ ਦੇ ਕਮਰੇ, ਇਨਡੋਰ ਇੱਕਠ ਆਦਿ ਥਾਂਵਾਂ ਤੇ ਮਾਸਕ ਪਾਉਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ ਸਾਰੇ ਵਿਭਾਗਾਂ ਨੂੰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ।