ਐਸਐਮਓਜ਼ ਨੂੰ ਪ੍ਰਾਈਵੇਟ ਲੈਬੋਰੇਟਰੀਆਂ ਦਾ ਡੇਟਾ ਭੇਜਣ ਦੀ ਹਦਾਇਤ
ਬਰਨਾਲਾ, 28 ਜੂਨ 2021
ਸਿਵਲ ਸਰਜਨ ਬਰਨਾਲਾ ਵੱਲੋਂ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਖੇਤਰ ਅਧੀਨ ਆਉਂਦੀਆਂ ਪ੍ਰਾਈਵੇਟ ਲੈਬੋਰੇਟਰੀਆਂ ਦਾ ਸੰਪੂਰਨ ਡੇਟਾ ਭੇਜਿਆ ਜਾਵੇ।
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱੱਸਿਆ ਕਿ ਸਮੂਹ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ, ਤਪਾ, ਧਨੌਲਾ ਤੇ ਮਹਿਲ ਕਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਅਧੀਨ ਆਉਂਦੀਆਂ ਸਮੂਹ ਪ੍ਰਾਈਵੇਟ ਲੈਬੋਰੇਟਰੀਆਂ ਦਾ ਮੁਕੰਮਲ ਡੇਟਾ, ਸਬੰਧਤ ਲੈਬ ਤਕਨੀਸ਼ੀਅਨ ਦੀ ਡਿਗਰੀ/ਡਿਪਲੋਮਾ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਐਲਟੀ ਤੋਂ ਸਵੈ ਘੋਸ਼ਣਾ ਪੱਤਰ ਲਿਆ ਜਾਵੇ, ਜਿਸ ਵਿੱਚ ਇਹ ਵੀ ਯਕੀਨੀ ਹੋਵੇ ਕਿ ਲੈਬ ਤਕਨੀਸ਼ੀਅਨ ਵੱਲੋਂ ਸਾਰੇ ਸੈਂਪਲ ਖੁਦ ਲਏ ਜਾਂਦੇ ਹਨ ਅਤੇ ਟੈਸਟ ਵੀ ਖੁਦ ਕੀਤੇ ਜਾਂਦੇ ਹਨ। ਉਨਾਂ ਹਦਾਇਤ ਕੀਤੀ ਕਿ ਲੈਬਾਰੇਟਰੀਆਂ ਤੋਂ ਬਾਇਓ ਮੈਡੀਕਲ ਵੇਸਟ ਆਥੋਰਾਈਜੇਸ਼ਨ ਪੱਤਰ ਦੀ ਕਾਪੀ ਲੈ ਕੇ ਤਿੰਨ ਦਿਨਾਂ ਦੇ ਅੰਦਰ ਅੰਦਰ ਸੂਚਨਾ ਭੇਜੀ ਜਾਵੇ।
ਡਾ. ਔਲ਼ਖ ਨੇ ਦੱਸਿਆ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲਣ ਅਤੇ ਕੋਈ ਅਣਗਹਿਲੀ ਨਾ ਵਰਤੀ ਜਾਵੇ।