ਮਿਸ਼ਨ ਫਤਹਿ-2 ਤਹਿਤ ਪਿੰਡਾਂ ਅੰਦਰ ਹਲਕਾ ਵਾਈਜ਼ ਕੋਵਿਡ ਟੈਸਟਿੰਗ ਦੌਰਾਨ 4469 ਵਿਅਕਤੀਆਂ ਵਿਚ ਕੋਵਿਡ-19 ਮਹਾਂਮਾਰੀ ਦੇ ਲੱਛਣ ਪਾਏ ਗਏ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

ਪਿੰਡਾਂ ਅੰਦਰ 15 ਲੱਖ ਵਿਅਕਤੀਆਂ ਦੀ ਕੀਤੀ ਗਈ ਸਕਰੀਨਿੰਗ
ਗੁਰਦਾਸਪੁਰ, 31 ਮਈ 2021 ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਫਤਹਿ-2’ ਤਹਿਤ ਗੁਰਦਾਸਪੁਰ ਜ਼ਿਲੇ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵਲੋ 15 ਲੱਖ 6 ਹਜ਼ਾਰ 762 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ,ਜਿਸ ਵਿਚੋਂ 4469 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ, 66 ਵਿਅਕਤੀ ਕੋਵਿਡ ਤੋਂ ਪੀੜਤ ਅਤੇ 4403 ਵਿਅਕਤੀਆਂ ਦੀ ਨੈਗਟਿਵ ਰਿਪੋਰਟ ਆਈ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ‘ਮਿਸ਼ਨ ਫਤਹਿ-2’ ਤਹਿਤ ਵਲੋਂ ਜ਼ਿਲੇ ਅੰਦਰ ਹਲਕੇ ਵਾਈਜ਼ ਪਿੰਡਾਂ ਦੀ ਸਕਰੀਨਿੰਗ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਅੰਦਰ 1 ਲੱਖ 43 ਹਜ਼ਾਰ 652 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 790 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 36 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਅਤੇ 754 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਦੀਨਾਨਗਰ ਵਿਧਾਨ ਸਭਾ ਹਲਕੇ ਅੰਦਰ 2 ਲੱਖ 63 ਹਜ਼ਾਰ 947 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 557 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 02 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਅਤੇ 555 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਕਾਦੀਆਂ ਵਿਧਾਨ ਸਭਾ ਹਲਕੇ ਅੰਦਰ 2 ਲੱਖ 35 ਹਜ਼ਾਰ 936 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 804 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 06 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਅਤੇ 798 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ।
ਇਸੇ ਤਰਾਂ ਬਟਾਲਾ ਵਿਧਾਨ ਸਭਾ ਹਲਕੇ ਅੰਦਰ 93 ਹਜ਼ਾਰ 841 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 316 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ ਸਾਰੇ 316 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਅੰਦਰ 2 ਲੱਖ 55 ਹਜ਼ਾਰ 128 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 548 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 01 ਵਿਅਕਤੀ ਦੀ ਰਿਪੋਰਟ ਪੋਜ਼ਟਿਵ ਅਤੇ 547 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਅੰਦਰ 2 ਲੱਖ 34 ਹਜ਼ਾਰ 350 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 462 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 12 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਅਤੇ 450 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ 2 ਲੱਖ 79 ਹਜ਼ਾਰ 908 ਜਨਸੰਖਿਆ ਵਿਚੋਂ ਸਾਰਿਆਂ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 992 ਵਿਅਕਤੀਆਂ ਵਿਚ ਕੋਵਿਡ ਬਿਮਾਰੀ ਦੇ ਲੱਛਣ ਪਾਏ ਗਏ, ਜਿਸ ਵਿਚੋਂ 09 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਅਤੇ 983 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਸਕ ਲਾਜ਼ਮੀ ਤੋਰ ’ਤੇ ਪਹਿਨਿਆ ਜਾਵੇ, ਪਹਿਨਣ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ, ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਣ ਅਤੇ ਯੋਗ ਵਿਅਕਤੀਆਂਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ।
ਜ਼ਿਲੇ ਅੰਦਰ 30 ਮਈ ਤਕ ਕੁਲ 6 ਲੱਖ 22 ਹਜ਼ਾਰ 379 ਵਿਅਕਤੀਆਂ ਦੇ ਸੈਂਪਲ ਕੀਤੇ ਜਾ ਚੁੱਕੇ ਹਨ ਅਤੇ ਹੁਣ ਤਕ 18875 ਵਿਅਕਤੀਆਂ ਨੇ ਕੋਰੋਨਾ ਬਿਮਾਰੀ ਤੇ ਫਤਿਹ ਹਾਸਲ ਕਰ ਲਈ ਹੈ।

Spread the love