ਨੂਰਪੁਰ ਬੇਦੀ 25 ਮਈ 2021
‘ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸ: ਬਲਬੀਰ ਸਿੰਘ ਸਿੱਧੂ ਸਿਹਤ ‘ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਅਤੇ ਡਾ: ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਮਿਸ਼ਨ ਫਤਿਹ 2 ਤਹਿਤ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋ ਪਿੰਡਾਂ ਵਿੱਚ ਘਰਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।
ਇਸ ਮੌਕੇ “ਤੇ ਜਾਣਕਾਰੀ ਦਿੰਦਿਆਂ ਡਾ: ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਨੇ ਕਿਹਾ ਕਿ ਆਸ਼ਾ ਵਰਕਰਜ਼ ਅਤੇ ਆਂਗਣਵਾੜੀ ਵਰਕਰਾਂ ਵੱਲੋ ਪਿੰਡਾਂ ਵਿੱਚ ਜੋ ਕੋਵਿਡ 19 ਸਰਵੇ ਕੀਤਾ ਜਾ ਰਿਹਾ ਹੈ।ਇਸ ਸਰਵੇ ਦੌਰਾਨ ਕੋਵਿਡ-19 ਦੇ ਲੱਛਣਾ ਵਾਲੇ ਜਿਨ੍ਹਾਂ ਵਿਅਕਤੀਆਂ ਦੀ ਰੈਪਿਡ ਐਟੀਜਨ ਟੈਸਟ ਦੀ ਰਿਪੋਰਟ ਨੈਗੇਟਿਵ ਆਈ, ਉਨ੍ਹਾਂ ਦਾ ਆਰ.ਟੀ.ਪੀ.ਸੀ ਆਰ ਟੈਸਟ ਦੀ ਸੈਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕੀਤਾ ਗਿਆ ਇਹ ਉਪਰਾਲਾ ਸਾਡੀ ਸਾਰਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋ ਜਾਰੀ ਗਾਈਡਲਾਈਨਾਂ ਦਾ ਪਾਲਣ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕੋਵਿਡ19 ਪਾਜ਼ੇਟਿਵ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਦੌਰਾਨ ਇਲਾਜ਼ ਲਈ ਕੋਰੋਨਾ ਫਤਿਹ ਕਿੱਟ ਪ੍ਰਦਾਨ ਕੀਤੀ ਜਾ ਰਹੀ ਹੈ । ਇਸ ਕਿੱਟ ਵਿੱਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਸ਼ਾਮਿਲ ਹਨ । ਇਹਨਾਂ ਕੋਰੋਨਾ ਕਿੱਟਾਂ ਦਾ ਇਸਤੇਮਾਲ ਕਰਕੇ ਬਹੁਤ ਸਾਰੇ ਕੋਵਿਡ19 ਪਾਜ਼ੇਟਿਵ ਮਰੀਜ਼ ਸਿਹਤਯਾਬ ਹੋਏ ਹਨ । ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬਲਾਕ ਨੂਰਪੁਰ ਬੇਦੀ ਅਧੀਨ ਸਮੂਹ ਆਸ਼ਾ ਵਰਕਰਜ਼ ਅਤੇ ਆਂਗਣਵਾੜੀ ਵਰਕਰਾਂ ਵੱਲੋ ਪਿੰਡਾਂ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਸਿਹਤ ਤੇ ਤੰਦਰੁਸਤੀ ਕ੍ਵੇਦਰਾਂ ਵਿੱਚ ਤੈਨਾਤ ਕਮਿਊਨਿਟੀ ਹੈਲਥ ਅਫਸਰਾਂ ਵੱਲੋ ਕੋਵਿਡ19 ਲੱਛਣਾਂ ਵਾਲੇ ਵਿਅਕਤੀਆਂ ਦਾ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਵੇ ਦਾ ਮੁੱਖ ਮੰਤਵ ਪਿੰਡਾਂ ਵਿੱਚ ਘਰ-ਘਰ ਕੋਰੋਨਾ ਦੇ ਲੱਛਣਾਂ ਦੀ ਪਛਾਣ ਕਰਕੇ ਲੋਕਾਂ ਨੂੰ ਗੰਭੀਰ ਸਥਿਤੀ ਵਿੱਚ ਪਹੁੰਚਣ ਤੋ ਰੋਕਣਾ ਹੈ ਅਤੇ ਸਮੇ ਸਿਰ ਇਲਾਜ਼ ਸ਼ੁਰੂ ਕਰਕੇ ਲੋਕਾਂ ਦੀ ਜਾਨ ਬਚਾਉਣਾ ਹੈ । ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਵੇ ਦੌਰਾਨ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰਜ਼ ਅਤੇ ਆਂਗਣਵਾੜੀ ਵਰਕਰਾਂ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਪੰਜਾਬ ਸਰਕਾਰ ਵੱਲੋ ਚਲਾਈ ਗਈ ਮਿਸ਼ਨ ਫਤਿਹ 2 ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।