ਮਿਸ਼ਨ ਫਤਿਹ 2.0 ਪੇਂਡੂ ਖੇਤਰਾਂ ਵਿੱਚ ਹੈਲਥ ਵੈਲਨੈਂਸ ਸੈਂਟਰਾਂ ਰਾਂਹੀ ਕੋਵਿਡ ਦੇ ਨਿਯੰਤਰਣ ਰੋਕਥਾਮ ਲਈ ਸਰਵੇ

ਨੂਰਪੁਰ ਬੇਦੀ 21 ਮਈ,2021
ਕੋਰੋਨਾ ਮਾਮਲਿਆਂ ਦਾ ਲਗਾਤਾਰ ਪੇਂਡੂ ਖੇਤਰਾਂ ‘ਚ ਵੱਧਣ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਿਸ਼ਨ ਫਤਿਹ 2.0 ਅਧੀਨ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਸਰਵੇ ਸ਼ਰੁ ਕੀਤਾ ਹੈ
ਇਸ ਸਬੰਧੀ ਡਾ: ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਵਲੋ ਸਮੂਹ ਸੀ.ਐਚ.ਓਜ਼ ਦੀ ਬਲਾਕ ਪੱਧਰ ਤੇ ਮੀਟਿੰਗ ਕੀਤੀ ਗਈ । ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਪੇਂਡੂ ਇਲਾਕਿਆਂ ‘ਚ ਵਿਆਪਕ ਪੱਧਰ ਤੇ ਕੋਵਿਡ ਟੈਸਟ ਦੇ ਮੰਤਵ ਨਾਲ ਮਿਸ਼ਨ ਫਤਿਹ ਕੀਤਾ ਜਾ ਰਿਹਾ ਹੈ । ਇਸ ਵਿੱਚ ਸੀ.ਐਚ.ਓਜ਼ ਦੀ ਅਹਿਮ ਭੂਮਿਕਾ ਹੈ । ਆਸ਼ਾ ਵਰਕਰਾਂ ਦੁਆਰਾ ਸਰਵੇ ਵਿੱਚ ਲੱਭੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਹੈਲਥ ਵੈਲਨੈਂਸ ਸੈਂਟਰਾਂ ‘ਚ ਕੋਵਿਡ ਟੈਸਟ ਕਰਨ ਲਈ ਭੇਜੇ ਜਾਣੇ ਹਨ । ਆਸ਼ਾ ਵਰਕਰਾਂ ਦੁਆਰਾ ਭੇਜੇ ਗਏ ਸ਼ੱਕੀ ਮਰੀਜ਼ਾਂ ਦਾ ਹੈਲਥ ਵੈਲਨੈਂਸ ਸੈਂਟਰਾਂ ਤੇ ਮੌਕੇ ਤੇ ਹੀ ਕੋਵਿਡ ਟੈਸਟ ਕੀਤਾ ਜਾਵੇਗਾ । ਉਹਨਾਂ ਨੇ ਸੀ.ਐਚ.ਓਜ਼ ਨੂੰ ਕਿਹਾ ਕਿ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਸਬੰਧੀ ਜਾਗਰੂਕ ਕੀਤਾ ਜਾਵੇ । ਇਸ ਨਾਲ ਆਉਣ ਵਾਲੇ 15 ਦਿਨਾਂ ‘ਚ ਕੋਰੋਨਾ ਮਾਮਲਿਆਂ ਦੀ ਲੜੀ ਤੋੜਨ ਦੇ ਲਈ ਮਦੱਦ ਮਿਲੇਗੀ । ਕੋਰੋਨਾ ਸਬੰਧੀ ਕਿਸੇ ਵੀ ਤਰ੍ਹਾਂ ਦੇ ਲਛੱਣ ਆਉਣ ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ । ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਜਾਗਰੂਕ ਹੋਣ ਦੀ ਜ਼ਰੂਰਤ ਹੈ, ਸਮੇਂ ਤੇ ਬਿਮਾਰੀ ਦੀ ਪਛਾਣ ਅਤੇ ਬਚਾਅ ਬਿਮਾਰੀ ਦੇ ਇਲਾਜ ਲਈ ਮਦੱਦਗਾਰ ਸਾਬਤ ਹੋ ਸਕਦੀ ਹੈ ਅਤੇ ਲੋਕਾਂ ਨੂੰ ਕੋਰੋਨਾ ਤੋ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ ।

Spread the love