ਮਿ੍ਰਤਕ ਕੈਦੀ ਰਾਜੂ ਪ੍ਰਤਾਪ ਸਿੰਘ ਉਰਫ ਫੌਜੀ ਪੁੱਤਰ ਦਲੀਪ ਸਿੰਘ ਵਾਸੀ ਖਾਨਾਬਦੋਸ਼ ਦੇ ਵਾਰਸਾਂ ਦੀ ਸ਼ਨਾਖਤ

ਅੰਮਿ੍ਰਤਸਰ, 1 ਜੂਨ 2021    ਸ੍ਰ ਅਰਸ਼ਦੀਪ ਸਿੰਘ ਗਿੱਲ, ਸੁਪਰਡੰਟ ਕੇਂਦਰੀ ਜੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ ਵਿੱਚ ਬੰਦ ਕੈਦੀ ਰਾਜੂ ਪ੍ਰਤਾਪ ਸਿੰਘ ਉਰਫ ਫੌਜੀ ਪੁੱਤਰ ਦਲੀਪ ਸਿੰਘ ਵਾਸੀ ਖਾਨਾਬਦੋਸ਼ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਅਤੇ 20,000 ਰੁਪਏ ਜੁਰਮਾਨਾ ਨਾ ਦੇਣ ਤੇ ਦੋ ਸਾਲ ਹੋਰ ਕੈਦ ਦਾ ਹੁਕਮ ਹੋਣ ਤੇ ਜੇਲ ਅੰਦਰ ਸਜਾ ਭੁਗਤ ਰਿਹਾ ਸੀ। ਉਨਾਂ ਦੱਸਿਆ ਕਿ ਉਕਤ ਕੈਦੀ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਤੇ ਇਸ ਦਾ ਇਲਾਜ 26 ਮਈ ਤੋਂ ਮਨੋਰੋਗ ਵਿਭਾਗ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਚੱਲ ਰਿਹਾ ਸੀ। ਉਨਾਂ ਦੱਸਿਆ ਕਿ ਉਕਤ ਕੈਦੀ ਨੂੰ ਮਾਹਿਰ ਡਾਕਟਰਾਂ ਨੇ ਡਿਸਚਾਰਜ ਕਰਕੇ ਵਾਪਸ ਜੇਲ ਭੇਜ ਦਿੱਤਾ ਸੀ। ਉਨਾਂ ਦੱਸਿਆ ਕਿ 29 ਮਈ ਨੂੰ ਕਮਜੋਰੀ ਅਤੇ ਉਲਟੀਆਂ ਆਉਣ ਕਾਰਨ ਜੇਲ ਮੈਡੀਕਲ ਅਫਸਰ ਵੱਲੋਂ ਮੁੱਢਲਾ ਇਲਾਜ ਦੇਣ ਉਪਰੰਤ ਤੁਰੰਤ ਐਮਰਜੈਂਸੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਉਸ ਕੈਦੀ ਨੂੰ ਅੱਜ 1 ਜੂਨ, 2021 ਗੁਰੂ ਨਾਨਕ ਦੇਵ ਹਸਪਤਾਲ ਵੱਲੋਂ ਸਵੇਰੇ 4:10 ਵਜੇ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਮਾਨਯੋਗ ਅਦਾਲਤ ਮਿਸ ਅਮਨਪ੍ਰੀਤ ਕੌਰ ਵੱਲੋਂ ਮਿ੍ਰਤਕ ਬੰਦੀ ਦੇ ਵਾਰਸਾਂ ਦੀ ਸ਼ਨਾਖਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।
ਮਿ੍ਰਤਕ ਕੈਦੀ ਰਾਜੂ ਪ੍ਰਤਾਪ ਸਿੰਘ ਉਰਫ ਫੌਜੀ ਪੁੱਤਰ ਦਲੀਪ ਸਿੰਘ

 

Spread the love