ਮੁਢਲੇ ਸਿਹਤ ਕੇਂਦਰ ਕਰਨੀ ਖੇੜਾ ਵਿਖੇ ਪਿੰਡ ਵਾਸੀਆਂ ਨੂੰ ਸਵਾਈਨ ਫਲੂ ਅਤੇ ਕੋਲਡ ਵੇਵ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ

ਫਾਜ਼ਿਲਕਾ, 16 ਜਨਵਰੀ

ਮੁਢਲੇ ਸਿਹਤ ਕੇਂਦਰ ਕਰਨੀ ਖੇੜਾ ਵਿਖੇ ਜਿਲਾ ਐਪੀਡਮੋਲਜਿਸਟ ਡਾਕਟਰ ਸੁਨੀਤਾ ਕੰਬੋਜ ਅਤੇ ਐਸਐਮਓ ਡਾਕਟਰ ਪੰਕਜ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਸਤਵਿੰਦਰ ਸਿੰਘ ਮਲਟੀ ਪਰਪਸ ਹੈਲਥ ਵਰਕਰ ਨੇ ਪਿੰਡ ਵਾਸੀਆਂ ਨੂੰ ਸਵਾਈਨ ਫਲੂ ਅਤੇ ਕੋਲਡ ਵੇਵ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਉਨਾਂ ਦੱਸਿਆ ਕਿ ਸਰਜੀ ਦੇ ਮੌਸਮ ਵਿੱਚ ਜਦੋਂ ਸੂਰਜ ਨਿਕਲਣਾ ਬੰਦ ਹੋ ਜਾਂਦਾ ਤਾਂ ਸਵਾਇਨ ਫਲੂ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸਵਾਈਨ ਫਲੂ ਐਚ ਵਨ ਐਨ ਵਨ ਨਾ ਦੇ ਵਿਸ਼ਾਨੂ ਰਾਹੀਂ ਫੈਲਣ ਵਾਲਾ ਰੋਗ ਹੈ ਜੋ ਕਿ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿਚ ਇਨਫੈਕਸ਼ਨ ਰਾਹੀਂ ਫੈਲਦਾ ਹੈ ਇਸ ਦੇ ਮੁੱਖ ਲੱਛਣ ਤੇਜ ਬੁਖਾਰ 101 ਤੋਂ ਉੱਪਰ ਖਾਂਸੀ ਅਤੇ ਜੁਕਾਮ, ਸਾਹ ਲੈਣ ਵਿੱਚ ਤਕਲੀਫ, ਸਰੀਰ ਟੁੱਟਣਾ ਮਹਿਸੂਸ ਹੁੰਦਾ ਹੈ। ਇਸ ਤੋਂ ਬਚਾਅ ਲਈ ਸਾਨੂੰ ਖਾਂਸੀ ਕਰਦੇ ਸਮੇਂ ਜਾ  ਛਿਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਡੱਕ ਕੇ ਰੱਖਣਾ ਚਾਹੀਦਾ ਹੈ ਅਤੇ ਨੱਕ, ਅੱਖਾਂ ਤੇ ਮੂੰਹ ਨੂੰ ਛੂਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।

ਭੀੜ ਵਾਲੀ ਥਾਂ ਤੇ ਨਹੀਂ ਜਾਣਾ ਚਾਹੀਦਾ। ਬਿਮਾਰ ਵਿਅਕਤੀ ਤੋਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।  ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ। ਬਾਹਰ ਖੁੱਲੇ ਵਿੱਚ ਨਹੀਂ ਥੁੱਕਣਾ ਚਾਹੀਦਾ। ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ ਸੀਤ ਲਹਿਰ ਤੋਂ ਬਚਾਉਣ ਲਈ ਗਰਮ ਕੱਪੜੇ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਛੋਟੇ ਅਤੇ ਬਜ਼ੁਰਗ ਲੋਕਾਂ ਨੂੰ ਜਰੂਰੀ ਕੰਮ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਬਾਕਸ ਲਈ ਪ੍ਰਸਤਾਵਿਤ

ਸਿਵਲ ਸਰਜਨ ਫਾਜ਼ਿਲਕਾ ਐਸਐਮਓ ਸੀਐਸਸੀ ਡਬ ਵਾਲਾ ਕਲਾਂ ਅਤੇ ਐਸਆਈ ਵਿਜੇ ਕੁਮਾਰ ਦੇ ਦਿਸ਼ਾ ਨਿਰਦਿਸ਼ਾ *ਤੇ ਸਿਹਤ ਕਰਮਚਾਰੀ ਨਵਦੀਪ ਕੁਮਾਰ ਹੈਲਥ ਵਰਕਰ ਜੰਡਵਾਲਾ ਖਰਤਾ ਨੇ ਸ਼ੀਤ ਲਹਿਰ ਅਤੇ ਸਵਾਈਨ ਫਲੂ ਬਾਰੇ ਲੋਕਾਂ ਨੂੰ ਇਸਦੇ ਬਚਾਅ ਬਾਰੇ ਸਿਹਤ ਸਿੱਖਿਆ ਦਿੱਤੀ ਅਤੇ ਲੱਛਣਾ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ।

Spread the love