ਮੁਫ਼ਤ ਡਰੋਨ ਓਪਰੇਟਿੰਗ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ

ਬਰਨਾਲਾ, 9 ਅਗਸਤ 2024

ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ
ਮੁਫ਼ਤ ਡਰੋਨ ਓਪਰੇਟਿੰਗ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਹ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਮਿਤੀ 15 ਅਗਸਤ 2024 ਤੋਂ 25 ਅਗਸਤ 2024 ਤੱਕ ਆਈ.ਆਈ.ਟੀ ਰੋਪੜ੍ਹ ਵਿਖੇ ਚਲਾਇਆ ਜਾਵੇਗਾ। ਇਹ ਟ੍ਰੇਨਿੰਗ ਕਰਨ ਲਈ ਉਮੀਦਵਾਰ ਨੇ 12ਵੀਂ ਜਮਾਤ ਘੱਟੋਂ ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਡਰੋਨ ਓਪਰੇਟਿੰਗ ਦੀ ਟ੍ਰੇਨਿੰਗ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।

ਇਸ ਕੋਰਸ ਦੌਰਾਨ ਨੌਜਵਾਨਾਂ ਦੇ ਰਿਹਾਇਸ਼ ਅਤੇ ਖਾਣ – ਪੀਣ ਆਦਿ ਦਾ ਖਰਚ ਪੰਜਾਬ ਸਰਕਾਰ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਯੁਵਕਾਂ ਲਈ ਇਹ ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਕੋਰਸ ਹੈ ਅਤੇ ਨੌਜਵਾਨ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।ਪੰਜਾਬ ਰਾਜ ਦੇ ਵਸਨੀਕ ਡਰੋਨ ਓਪਰੇਟਿੰਗ ਟ੍ਰੇਨਿੰਗ ਲੈਣ ਦੇ ਚਾਹਵਾਨ ਮਿਤੀ 12 ਅਗਸਤ ਨੂੰ ਸਵੇਰੇ 10.00 ਵਜੇ ਨਿੱਜੀ ਤੌਰ ‘ਤੇ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਡੀ.ਸੀ.ਕੰਪਲੈਕਸ, ਦੂਸਰੀ ਮੰਜਿਲ, ਬਰਨਾਲਾ ਵਿਖੇ  ਬਾਰਵੀਂ ਜਮਾਤ ਦੇ  ਸਰਟੀਫਿਕੇਟ, ਅਧਾਰ ਕਾਰਡ ਦੀ ਫੋਟੋ ਸਟੇਟ ਕਾਪੀਆਂ ਅਤੇ 02 ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 98148-50214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love