05 ਜੁਲਾਈ 2021 ਸ਼ਾਮ 4:00 ਵਜੇ ਹੋਵੇਗਾ ਮੁਕਾਬਲਾ
25 ਸਵਾਲਾਂ ਦੇ ਹੱਲ ਲਈ ਦਿੱਤਾ ਜਾਵੇਗਾ 15 ਮਿੰਟ ਦਾ ਸਮਾਂ
ਮੁਕਾਬਲੇ ਦਾ ਪਹਿਲਾ ਇਨਾਮ 1100 ਰੁਪਏ, ਦੂਜਾ 800 ਰੁਪਏ ਅਤੇ ਤੀਜਾ ਇਨਾਮ 500 ਰੁਪਏ
ਐਸ ਏ ਐਸ ਨਗਰ, 02 ਜੁਲਾਈ 2021
ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਕੈਂਪਸ ਅੰਬੈਸਡਰਾਂ, ਈ.ਐਲ.ਸੀ. ਮੈਂਬਰਾਂ ਅਤੇ 18+ ਉਮਰ ਦੇ ਸਾਰੇ ਵਿਦਿਆਰਥੀਆਂ ਲਈ ਕੁਇਜ਼ ਮੁਕਾਬਲਾ ਰੱਖਿਆ ਗਿਆ ਹੈ।
ਇਸ ਮੁਕਾਬਲਾ ਮਿਤੀ 05 ਜੁਲਾਈ 2021 ਸ਼ਾਮ 4:00 ਵਜੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜਿਲ੍ਹਾ ਚੋਣ ਦਫ਼ਤਰ ਦੇ ਇਕ ਬੁਲਾਰੇ ਨੇ ਦਿੱਤੀ।
ਇਸ ਕੁਇਜ਼ ਦਾ ਵਿਸ਼ਾ “ਸੰਵਿਧਾਨ ਅਧਾਰਤ ਲੋਕਤੰਤਰ” ਹੈ। ਇਸ ਕੁਇਜ਼ ਦਾ ਲਿੰਕ Facebook https://www.facebook.com/TheCEOPunjab ਅਤੇ Twitter https://twitter.com/TheCEOPunjab ਤੇ ਦੁਪਹਿਰ 03:50 ਤੇ ਸਾਂਝਾ ਕੀਤਾ ਜਾਵੇਗਾ।
ਇਸ ਕੁਇਜ਼ ਮੁਕਾਬਲੇ ਵਿੱਚ 25 ਸਵਾਲਾਂ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰਨਾ ਹੋਵੇਗਾ।
ਇਸ ਕੁਇਜ਼ ਮੁਕਾਬਲੇ ਦਾ ਪਹਿਲਾ ਇਨਾਮ 1100 ਰੁਪਏ, ਦੂਜਾ ਇਨਾਮ 800 ਰੁਪਏ ਅਤੇ ਤੀਜਾ ਇਨਾਮ 500 ਰੁਪਏ। ਇਸ ਮੁਕਾਬਲੇ ਦੇ ਇੱਕ ਤੋਂ ਵੱਧ ਬਰਾਬਰ ਨੰਬਰ ਲੈਣ ਵਾਲੇ ਪ੍ਰਤੀਯੋਗੀਆਂ ਵਿਚੋਂ ਜੇਤੂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।
ਸਮੁਹ ਕੈਂਪਸ ਅੰਬੈਸਡਰਾਂ, ਈ.ਐਲ.ਸੀ. ਮੈਂਬਰਾਂ ਅਤੇ 18+ ਉਮਰ ਦੇ ਸਮੁਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੁਇਜ਼ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।