ਰੂਪਨਗਰ, 16 ਫਰਵਰੀ 2024
ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਅਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸ ਸੰਬੰਧ ਵਿੱਚ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਕਿਡਨੀ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਲੋਕਾਂ ਦਾ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦਾ ਮੁਫਤ ਡਾਇਲਸਿਸ ਹੋ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਾਕਟਰ ਮਨੁ ਵਿਜ ਸਿਵਲ ਸਰਜਨ ਰੂਪ ਨਗਰ ਨੇ ਦੱਸਿਆ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਡਾਇਲਾਸਿਸ ਦੀਆਂ 3 ਮਸ਼ੀਨਾਂ ਮੌਜੂਦ ਹਨ। ਜਿਸ ਵਿੱਚ ਰੋਜਾਨਾ 3 ਮਰੀਜ਼ਾਂ ਦਾ ਡਾਇਲਾਸਿਸ ਕੀਤਾ ਜਾਂਦਾ ਹੈ । ਇਹ ਯੋਜਨਾ ਲਾਭਪਾਤਰੀਆਂ ਲਈ ਮੱਦਦਗਾਰ ਸਾਬਿਤ ਹੋ ਰਹੀ ਹੈ, ਇਸ ਯੋਜਨਾ ਦਾ ਫਾਇਦਾ ਲੈ ਕੇ ਅਨੇਕਾਂ ਮਰੀਜ਼ ਸਿਹਤ ਸਹੂਲਤਾਂ ਪ੍ਰਾਪਤ ਕਰ ਰਹੇ ਹਨ।
ਇਸੇ ਯੋਜਨਾ ਦੇ ਤਹਿਤ ਪਿਛਲੇ ਇੱਕ ਸਾਲ ਤੋਂ ਹਰ ਸੋਮਵਾਰ ਤੇ ਵੀਰਵਾਰ ਨੂੰ ਏ ਵਨ ਲਖਵਿੰਦਰਾ ਇਨਕਲੇਵ ਰੋਪੜ ਦੇ ਨਿਵਾਸੀ ਸ. ਹਰਦੀਪ ਸਿੰਘ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਆਪਣਾ ਡਾਇਲੇਸਿਸ ਕਰਵਾ ਰਹੇ ਹਨ ਅਤੇ ਉਨ੍ਹਾਂ ਇਹ ਮਿਲ ਰਹੀਆਂ ਮੁਫ਼ਤ ਸੇਵਾਵਾਂ ਉਤੇ ਸੰਤੁਸ਼ਟੀ ਪ੍ਰਗਟਾਈ।
ਇਸ ਮੌਕੇ ਸ. ਹਰਦੀਪ ਸਿੰਘ ਨੇ ਕਿਹਾ ਕਿ ਇਹ ਯੋਜਨਾ ਦਾ ਗ਼ਰੀਬ ਵਰਗ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਫ਼ਤ ਵਿੱਚ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਚੰਗੇ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਇਹ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਿਹਤ ਵਿਭਾਗ ਵਲੋਂ ਵੀ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਹਰ ਬਣਦੀ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਇਨ੍ਹਾਂ ਸਕੀਮਾਂ ਰਾਹੀਂ ਅਨੇਕਾਂ ਹੀ ਮਰੀਜ਼ ਮੁਫ਼ਤ ਇਲਾਜ ਕਰਵਾ ਕੇ ਠੀਕ ਹੋਏ ਹਨ।