ਬਟਾਲਾ, 30 ਸਤੰਬਰ 2024
12ਵਾਂ ਐਨੂਅਲ ਟਰੇਨਿਗ ਕੈਂਪ 1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ 10 ਰੋਜ਼ਾ ਐਨ.ਸੀ.ਸੀ. ਕੈਂਪ ਦੋਰਾਨ, ਅੱਜ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਬਟਾਲਾ ਵਲੋਂ ਮੁੱਢਲੀ ਅੱਗ ਬੁਝਾਉਣ ਦੇ ਸਿੱਖੇ ਗੁਰ ਸਿਖਾਏ ਤੇ ਅਭਿਆਸ ਕਰਵਾਇਆ ਗਿਆ। ਜਿਸ ਵਿਚ ਫਾਇਰ ਅਫ਼ਸਰ ਨੀਰਜ ਸ਼ਰਮਾਂ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ, ਏ.ਓ. ਮੇਜਰ ਪੂਨਮ ਇੱਕਾ, ਸਟਾਫ ਅਤੇ ਫਾਇਰਮੈਨਾਂ ਸਮੇਤ 500 ਕੈਡਿਟਸ (ਲੜਕੀਆਂ) ਹਾਜ਼ਰ ਸਨ।
ਇਸ ਮੌਕੇ ਹਰਬਖਸ਼ ਸਿੰਘ ਵਲੋਂ ਘਰਾਂ ਵਿਚ ਅੱਗ ਲੱਗਣ ਦੇ ਕਾਰਣਾਂ ਬਾਰੇ ਵਿਸਥਾਰ ਨਾਲ ਦਸਿਆ। ਅੱਗ ਤੋ ਸੜ ਜਾਣ ਤੇ ਬਚਾਅ ਦੇ ਗੁਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਹਮੇਸ਼ਾ ਫਾਰਮੂਲਾ 3ਸੀ ਭਾਵ ਕੂਲ-ਕਾਲ-ਕਵਰ ਯਾਦ ਰੱਖੋ । ਸੀ-1 ਬਰਨ ਹੋਣ ‘ਤੇ ਸੜੇ ਉਪਰ ਸਾਦਾ ਠੰਡਾ ਪਾਣੀ 15-20 ਮਿੰਟ ਤੱਕ ਪਾਉ, ਜਦ ਤੱਕ ਜਲਣ ਨਾ ਘੱਟ ਜਾਵੇ, ਸੀ-2 ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ , ਸੀ-3 ਸੜੇ ਹੋਏ ਨੂੰ ਕਵਰ ਕੀਤਾ ਜਾਵੇ ਤਾਂ ਇੰਫੈਸ਼ਨ ਤੋ ਬਚਾਅ ਰਹੇ । ਇਸ ਤੇ ਕੋਈ ਹੋਰ ਕਿਸੇ ਵੀ ਕਿਸਮ ਦੀ ਪੇਸਟ ਨਾ ਲਗਾਈ ਜਾਵੇ
ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਵਲੋਂ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਘਰੇਲੂ ਗੈਸ ਦੀਆਂ ਸਾਵਧਾਨੀਆਂ ਅਤੇ ਅਣਗਹਿਲੀ ਕਾਰਣ ਵਾਪਰੀ ਘਟਨਾ ਤੋ ਬਚਾਅ ਬਾਰੇ ਵਿਸਥਾਰ ਨਾਲ ਦਸਿਆ। ਇਸ ਮੋਕੇ ਕੈਡਿਟਾਂ ਵਲੋ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਅਗੇ ਦਸਿਆ ਕਿ ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਹੀ ਤੇ ਪੁਰੀ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਫਾਇਰਮੈਨਾਂ ਵਲੋਂ ਕੈਡਿਟਾਂ ਪਾਸੋਂ ਕਿਸੇ ਅੱਗ ਲੱਗਣ ਮੌਕੇ ਅੱਗ ਬੂਝਾਊ ਯੰਤਰ ਨਾਲ ਮੋਕ ਡਰਿਲ ਕਰਵਾਈ ।