ਮੋਰਿੰਡਾ ਸਬ ਡਿਵੀਜ਼ਨ ਵਿੱਚ 30 ਮਈ ਨੂੰ ਕੋਰੋਨਾ ਵੈਕਸੀਨੇਸ਼ਨ ਕੈਂਪ 7 ਥਾਵਾਂ ਤੇ ਲਗਾਏ ਜਾ ਰਹੇ ਹਨ : ਐਸ ਡੀ ਐਮ  

ਮੋਰਿੰਡਾ 30 ਮਈ   2021
ਮੋਰਿੰਡਾ ਸਬ ਡਿਵੀਜ਼ਨ ਵਿੱਚ 30 ਮਈ ਨੂੰ ਕੋਰੋਨਾ ਵੈਕਸੀਨੇਸ਼ਨ ਕੈਂਪ 7 ਥਾਵਾਂ ਤੇ ਲਗਾਏ ਜਾ ਰਹੇ ਹਨ l
ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਬੀਰ ਸਿੰਘ ਐਸਡੀਐਮ ਮੋਰਿੰਡਾ  ਨੇ ਦੱਸਿਆ ਕਿ  ਆਮ ਲੋਕਾਂ ਦੀ ਸੌਖ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਰਿੰਡਾ ਸਬ ਡਿਵੀਜ਼ਨ ਵਿੱਚ ਵੱਖ ਵੱਖ ਥਾਵਾਂ ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ lਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ  ਖਾਲਸਾ ਕਾਲਜ ਮੋਰਿੰਡਾ ਵਿਖੇ , ਦੂਜਾ ਕੈਂਪ ਰਾਧਾਸਵਾਮੀ ਸਤਿਸੰਗ ਭਵਨ ਮੋਰਿੰਡਾ, ਤੀਸਰਾ ਕੈਂਪ ਕਲਾਸ ਇੰਡੀਆ ਲਿਮਟਿਡ ਮੋਰਿੰਡਾ,  ਚੌਥਾ ਕੈਂਪ ਪਿੰਡ ਅਰਨੌਲੀ , ਪੰਜਵਾਂ ਕੈਂਪ ਪਿੰਡ ਦਾਤਾਰਪੁਰ ਛੇਵਾਂ ਕੈਂਪ ਪਿੰਡ ਕਾਈਨੌਰ ਅਤੇ ਸੱਤਵਾਂ ਕੈਂਪ ਪਿੰਡ ਬਡਵਾਲੀ ਵਿਖੇ ਲਗਾਇਆ ਜਾਵੇਗਾ l
ਸ੍ਰੀ ਜਸਬੀਰ ਸਿੰਘ ਐਸਡੀਐਮ ਮੋਰਿੰਡਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲਾਭਪਾਤਰੀ ਇਨ੍ਹਾਂ ਕਿਸੇ ਵੀ ਵੈਕਸੀਨੇਸ਼ਨ ਕੈਂਪ ਵਿਖੇ ਪਹੁੰਚ ਕੇ ਕਰੋਨਾ ਵੈਕਸੀਨ ਦਾ  ਟੀਕਾ ਲਗਵਾ ਸਕਦੇ ਹਨ  l
Spread the love