ਮੋਹਾਲੀ ਪੁਲਿਸ ਦੀ ਹੀਰੋਇਨ ਦੇ ਸਮੱਗਲਰਾ ਵਿਰੁੱਧ ਵੱਡੀ ਕਾਰਵਾਈ

ਇੰਟਰ ਸਟੇਟ ਹੀਰੋਇਨ ਤਸਕਰ ਗ੍ਰਿਫ਼ਤਾਰ
1 ਕਿਲੋ 300 ਗਰਾਮ ਹੀਰੋਇਨ ਜਿਸ ਦੀ ਅੰਤਰ ਰਾਸ਼ਟਰੀ ਕੀਮਤ 6 ਕਰੋੜ ਰੁਪਏ ਹੈ ਸਮੇਤ 5 ਲੱਖ ਰੁਪਏ ਡਰੰਗ ਮਨੀ ਬਰਾਮਦ
ਐਸ.ਏ.ਐਸ ਨਗਰ, 26 ਮਈ 2021
ਸ੍ਰੀ ਸਤਿੰਦਰ ਸਿੰਘ IPS , S.S.P. ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮੁਹਾਲੀ ਪੁਲਿਸ ਨੂੰ ਉਸ ਸਮੇਂ ਇਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਡਾਕਟਰ ਰਵਜੋਤ ਗਰੇਵਾਲ IPS ਕਪਤਾਨ ਪੁਲਿਸ ਦਿਹਾਤੀ ਅਤੇ ਸ੍ਰੀ ਮੁਖਤਿਆਰ ਰਾਏ ਪੀ.ਪੀ.ਐਸ. ਕਪਤਾਨ ਪੁਲਿਸ ਅਪਰੇਸ਼ਨਜ ਐਸ.ਏ.ਐਸ. ਨਗਰ ਦੀ ਰਹਿਨੁਮਾਈ ਹੇਠ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ. ਮੁਲਾਪੁਰ ਦੀ ਅਗਵਾਈ ਵਿਚ ਥਾਣਾ ਸਦਰ ਕੁਰਾਲੀ ਦੀ ਪੁਲਿਸ ਪਾਰਟੀ ਨੇ ਮਿਤੀ 25-26/05/2021 ਦੀ ਦਰਮਿਆਨੀ ਰਾਤ ਨੂੰ ਕੁਰਾਲੀ ਬਾਈਪਾਸ ਪਿੰਡ ਸਿੰਘਪੁਰਾ ਥਾਣਾ ਸਦਰ ਕੁਰਾਲੀ ਵਿਖੇ ਚੈਕਿੰਗ ਦੌਰਾਨ ਭਰੋਸੇਯੋਗ ਇਤਲਾਹ ਮਿਲਣ ਤੇ ਇਕ ਇੰਡੀਗੋ ਕਾਰ ਵਿਚ ਸਵਾਰ ਦੋ ਵਿਅਕਤੀਆਂ ਪਾਸੋਂ1 ਕਿਲੋ 300 ਗਰਾਮ ਹੀਰੋਇਨ ਸਮੇਤ 5 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ ਦੋਹਾ ਸਮੱਗਲਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਹਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸ.ਐਸ.ਪੀ. ਮੋਹਾਲੀ ਨੂੰ ਸੰਖੇਪ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਥਾਣਾ ਸਦਰ ਕੁਰਾਲੀ ਦੀ ਇਕ ਪੁਲਿਸ ਪਾਰਟੀ ਵੱਲੋਂ ਬਾਈਪਾਸ ਕੁਰਾਲੀ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਤਾਂ ਭਰੋਸੇਯੋਗ ਇਤਲਾਹ ਮਿਲਣ ਪਰ ਕਿ ਇਕ ਚਿੱਟੇ ਰੰਗ ਦੇ ਇੰਡੀਗੋ ਕਾਰ ਵਿਚ ਇੰਟਰ ਸਟੇਟ ਹੀਰੋਇਨ ਸਮੱਗਲਰ ਗੁਲਸ਼ਨ ਕੁਮਾਰ ਬੱਬੂ ਪੁਤਰ ਵੇਦ ਪ੍ਰਕਾਸ਼ ਵਾਸੀ ਮੁਹਲਾ ਮਹਿੰਗੀਆ ਥਾਣਾ ਹਰਿਆਣਾ ਅਤੇ ਮਾਨ ਸਿੰਘ ਪੁੱਤਰ ਸੁਰਮ ਸਿੰਘ ਵਾਸੀ ਪਿੰਡ ਬਸੀਂ ਉਮਰ ਖਾਨ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਵਗੈਰਾ ਭਾਰੀ ਮਾਤਰਾ ਵਿਚ ਹੀਰੋਇਨ ਅਤੇ ਨਸ਼ੀਲੇ ਪਦਾਰਥ ਲੈ ਕੇ ਆ ਰਹੇ ਹਨ ਜੋ ਉੱਤਰ ਭਾਰਤ ਦੀ ਕਈ ਸਟੇਟਾਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ। ਜਿਸ ਤੋਂ ਇਹਨਾਂ ਵਿਰੁੱਧ ਮੁਕੱਦਮਾ ਨੰਬਰ 51 ਮਿਤੀ 25/05/2021 ਅ/ਧ 21,22,29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੁਰਾਲੀ ਦਰਜ ਕੀਤਾ ਗਿਆ ਅਤੇ ਇਹਨਾਂ ਦੀ ਇੰਡੀਗੋ ਕਾਰ ਨੰਬਰ ਪੀ.ਬੀ-16ਸੀ 8394 ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਵਿਚੋ । ਕਿਸੇ 300 ਗਰਾਮ ਹੀਰੋਇਨ ਅਤੇ 5 ਲੱਖ ਰੁਪਏ ਕੈਸ਼ ਡਰੱਗ ਮਨੀ ਬਰਾਮਦ ਹੋਈ। ਇਸ ਬਰਾਮਦ ਹੋਈ ਹੀਰੋਇਨ ਦੀ ਅੰਤਰ ਰਾਸ਼ਟਰੀ ਮਾਰਕੀਟ ਵਿਚ ਕੀਮਤ 6 ਕਰੋੜ ਰੁਪਏ ਬਣਦੀ ਹੈ। ਦੌਹਾ ਦੋਸੀਆਨ ਗੁਲਸ਼ਨ ਕੁਮਾਰ ਉਰਫ ਬੱਬੂ ਤੇ ਮਾਨ ਸਿੰਘ ਨੂੰ ਉਕਤ ਮੁਕਦਮਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਸ੍ਰੀ ਸਤਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੱਤੀ ਕਿ ਮੁਢਲੀ ਪੁਛਗਿਛ ਦੋਹਾਨ ਦੋਹਾਂ ਦੋਸੀਆਨ ਨੇ ਮੰਨਿਆ ਕਿ ਉਹ ਲੰਬੇ ਸਮੇਂ ਤੋਂ ਉਤਰੀ ਭਾਰਤੀ ਦੀਆਂ ਕਈ ਸਟੇਟਾਂ ਵਿਚ ਹੀਰੋਇਨ ਦੀ ਸਮੱਗਲਿੰਗ ਕਰਦੇ ਆ ਰਹੇ ਹਨ। ਗੁਲਸ਼ਨ ਕੁਮਾਰ ਖਿਲਾਫ਼ ਪਹਿਲਾਂ ਦੀ ਹੀਰੋਇਨ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ । ਬਰਾਮਦ ਹੋਈ ਹੀਰੋਇਨ ਉਹਨਾਂ ਨੇ ਚੰਡੀਗੜ, ਮੋਹਾਲੀ , ਖਰੜ ਇਲਾਕਿਆਂ ਵਿਚ ਸਪਲਾਈ ਕਰਨੀ ਸੀ। ਗਿ੍ਫ਼ਤਾਰ ਕੀਤੇ ਦੋਹਾਂ ਦੋਸ਼ੀਆਨ ਨੂੰ ਅਦਾਲਤ ਵਿਚ ਪੇਸ ਕਰਕੇ ਇਹਨਾਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਹੋਰ ਵੀ ਅਹਿਮ ਇੰਕਸਾਫ ਹੋਣ ਦੀ ਉਮੀਦ ਹੈ।
ਐਸ.ਐਸ.ਪੀ ਮੁਹਾਲੀ ਨੇ ਪੰਜਾਬ ਸਰਕਾਰ ਦੀ ਨਸ਼ਿਆ ਵਿਰੁੱਧ ਪਾਲਸੀ ਤਹਿਤ ਜਿਲਾ ਪੁਲਿਸ ਵੱਲੋਂ ਸਾਲ 2021 ਵਿਚ ਹੁਣ ਤੱਕ ਕੀਤੀ ਕਾਰਵਾਈਆਂ ਤੋਂ ਬਰਾਮਦ ਹੋਈ ਹੀਰੋਇਨ ਬਾਰੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਜਿਲਾ ਅੰਦਰ ਹੁਣ ਤੱਕ ਵੱਖ ਵੱਖ ਸਮਗਲਰਾ ਦੇ ਕਬਜ਼ੇ ਵਿਚੋਂ ਵੱਖ ਵੱਖ ਕੇਸਾ ਵਿਚ 6 ਕਿਲੋ 200 ਗਰਾਮ ਹੀਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਦੀ ਅੰਤਰ ਰਾਸ਼ਟਰੀ ਮਾਰਕੀਟ ਵਿਚ ਕੀਮਤ 32 ਕਰੋੜ ਬਣਦੀ ਹੈ।ਨਸੀਲੇ ਪਦਾਰਥਾਂ ਦੇ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਸਮੱਗਲਰਾਂ ਉਪਰ ਪੁਲਿਸ ਵੱਲੋਂ ਨਕੇਲ ਕਸੀ ਹੋਈ ਹੈ। ਨਸ਼ੀਲੇ ਪਦਾਰਥਾਂ ਦੇ ਸਮਗਲਰਾ ਦੀਆ ਪ੍ਰਾਪਟਰੀਆ ਅਟੈਚ ਕਰਾਈਆ ਜਾ ਰਹੀਆਂ ਹਨ ਅਤੇ ਇਹਨਾਂ ਦੀ ਨਜਰਬੰਦੀ ਦੇ ਕੇਸ ਤਿਆਰ ਕਰਵਾਏ ਜਾ ਰਹੇ ਹਨ।

Spread the love