ਯੁਵਕ ਸੇਵਾਵਾਂ ਵਿਭਾਗ ਵੱਲੋਂ ਕੈਂਪ, 71 ਯੂਨਿਟ ਖ਼ੂਨ ਦਾਨ

ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਕਾਂ ਤੇ ਖ਼ੂਨਦਾਨੀਆਂ ਦੀ ਸ਼ਲਾਘਾ
ਬਰਨਾਲਾ, 22 ਜੂਨ 2021
ਖੂਨ ਦਾਨ ਮਹਾਂ ਦਾਨ ਹੈ ਤੇ ਯੁਵਕ ਸੇਵਾਵਾਂ ਵਿਭਾਗ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਏ ਖ਼ੂਨਦਾਨ ਕੈਂਪ ਵਿਚ ਪੁੱਜਣ ਮੌਕੇ ਕੀਤਾ।
ਉਨਾਂ ਆਖਿਆ ਕਿ ਦਾਨ ਕੀਤੇ ਖੂਨ ਨਾਲ ਕਈ ਕੀਮਤੀ ਜ਼ਿੰਦਗੀਆਂ ਬਚ ਜਾਂਦੀਆਂ ਹਨ ਤੇ ਖਾਸ ਕਰ ਕੇ ਕਰੋਨਾ ਮਹਾਮਾਰੀ ਦੇ ਦੌਰ ’ਚ ਅਜਿਹੇ ਕੈਂਪ ਲਾਉਣਾ ਬਹੁਤ ਸਾਰਥਕ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿੱਤਯ ਡੇਚਲਵਾਲ ਨੇ ਵੀ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਅਤੇ ਖ਼ੂਨਦਾਨੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਸ਼ਰਮਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿਚ 71 ਯੂਨਿਟ ਖ਼ੂਨ ਇਕੱਤਰ ਹੋਇਆ ਹੈ। ਉਨਾਂ ਦੱਸਿਆ ਕਿ ਇਸ ਕੈਂਪ ਵਿਚ ਐਨਐਸਐਸ ਵਲੰਟੀਅਰਾਂ, ਰੈੱਡ ਰਿਬਨ ਕਲੱਬ ਮੈਂਬਰਾਂ, ਪੇਂਡੂ ਯੂਥ ਕਲੱਬਾਂ ਦੇ ਨੌਜਵਾਨਾਂ ਤੋਂ ਇਲਾਵਾ ਦਫਤਰੀ ਮੁਲਾਜ਼ਮਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਵੱਲੋਂ ਵੀ ਖੂਨਦਾਨ ਕੀਤਾ ਗਿਆ।
ਉਨਾਂ ਦੱਸਿਆ ਕਿ ਕੈਂਪ ਵਿਚ ਵਲੰਟੀਅਰ ਲਵਪ੍ਰੀਤ ਸ਼ਰਮਾ, ਸੋਹਣ ਸਿੰਘ ਧਨੌਲਾ, ਲਖਵਿੰਦਰ ਸ਼ਰਮਾ, ਪਾਵੇਲ ਬਾਂਸਲ ਤੇ ਸੁਨੀਲ ਕੁਮਾਰ ਸੱਗੀ ਦਾ ਵਿਸ਼ੇਸ਼ ਸਹਿਯੋਗ ਰਿਹਾ।