ਯੁ.ਡੀ.ਆਈ.ਡੀ. ਕਾਰਡ ਬਣਾਉਣ ਲਈ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਘਰ ਬੈਠ ਕੇ ਪੋਰਟਲ `ਤੇ ਕੀਤਾ ਜਾ ਸਕਦੈ ਅਪਲਾਈ

UDID
ਯੁ.ਡੀ.ਆਈ.ਡੀ. ਕਾਰਡ ਬਣਾਉਣ ਲਈ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਘਰ ਬੈਠ ਕੇ ਪੋਰਟਲ `ਤੇ ਕੀਤਾ ਜਾ ਸਕਦੈ ਅਪਲਾਈ
ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਯੁ.ਡੀ.ਆਈ.ਡੀ. ਕਾਰਡ ਜ਼ਰੂਰੀ
ਬਕਾਇਆ ਪਈਆਂ ਦਰਖਾਸਤਾਂ ਨੂੰ ਜਲਦ ਨਿੱਲ ਕੀਤਾ ਜਾਵੇ

ਫਾਜ਼ਿਲਕਾ 17 ਸਤੰਬਰ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ `ਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਕੰਵਰਜੀਤ ਸਿੰਘ ਦੀ ਅਗਵਾਈ ਹੇਠ ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਦਿਵਿਆਂਗ ਲੋਕਾਂ ਦੇ ਕਾਰਡ ਬਣਾਉਣ `ਚ ਕੋਈ ਢਿੱਲ-ਮਠ ਨਾ ਵਰਤੀ ਜਾਵੇ ਅਤੇ ਅਪਲਾਈ ਹੋ ਚੁੱਕੇ ਕਾਰਡਾਂ ਦੀ ਜਾਂਚ ਕਰਨ ਉਪਰੰਤ ਬਕਾਇਆ ਪਈਆਂ ਦਰਖਾਸਤਾਂ ਨੂੰ ਜਲਦ ਨਿੱਲ ਕੀਤਾ ਜਾਵੇ।

ਹੋਰ ਪੜ੍ਹੋ :-ਯੁ.ਡੀ.ਆਈ.ਡੀ. ਕਾਰਡ ਬਣਾਉਣ ਲਈ ਸੇਵਾ ਕੇਂਦਰ ਜਾਂ ਘਰ ਬੈਠ ਕੇ ਪੋਰਟਲ `ਤੇ ਕੀਤਾ ਜਾ ਸਕਦੈ ਅਪਲਾਈ

ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਲੋਕਾਂ ਲਈ ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਕਾਰਡ ਬਣਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਲਾਭਪਾਤਰੀ ਨੂੰ ਪਹਿਲਾਂ ਆਪਣੇ ਆਪ ਨੂੰ ਇਸ ਕਾਰਡ ਲਈ ਰਜਿਸਟਰਡ ਕਰਨਾ ਹੋਵੇਗਾ ਜ਼ੋ ਕਿ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਜਾਂ ਘਰ ਬੈਠੇ ਹੀ ਫੋਨ ਰਾਹੀਂ ਸਰਕਾਰ ਦੇ ਪੋਰਟਲ  http://www.swavlambancard.gov.in/  ਤੇ ਪਹੁੰਚ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਲਈ ਕੁਝ ਜ਼ਰੂਰੀ ਦਸਤਾਵੇਜ਼ ਲੋੜੀਂਦੇ ਹਨ ਜੇਕਰ ਉਸਦਾ ਜ਼ਿਲੇ੍ਹ ਦੇ ਸਿਵਲ ਸਰਜਨ ਤੋਂ ਪ੍ਰਮਾਣਿਤ ਪਹਿਲਾਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ ਤਾਂ ਡਿਜੀਟਲ ਫੋਰਮ ਨਾਲ ਜ਼ੋੜਨ ਲਈ ਅਸਲ ਮੈਡੀਕਲ ਸਰਟੀਫਿਕੇਟ, ਆਧਾਰ ਕਾਰਡ ਤੇ ਇਕ ਪਾਸਪੋਰਟ ਸਾਈਜ ਫੋਟੋ ਸੇਵਾ ਕੇਂਦਰ ਵਿਖੇ ਨਾਲ ਲਿਜਾਉਣੀ ਲਾਜ਼ਮੀ ਹੋਵੇਗੀ।
ਬੈਠਕ ਦੌਰਾਨ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਲੋਕਾਂ ਨੂੰ ਇਕ ਘੇਰੇ ਅੰਦਰ ਲਿਆਉਣ ਲਈ ਵਿਲਖਣ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ ਤਾਂ ਜ਼ੋ ਦਿਵਿਆਂਗਜਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸੁਖਾਵੇਂ ਢੰਗ ਨਾਲ ਲਾਹਾ ਦਿੱਤਾ ਜਾ ਸਕੇ।
ਇਸ ਮੌਕੇ ਐਸ.ਐਮ. ਓ ਡਾ. ਸੁਧੀਰ ਪਾਠਕ, ਸੇਵਾ ਕੇਂਦਰ ਮੈਨੇਜਰ ਸ. ਗਗਨਦੀਪ ਸਿੰਘ, ਸਿਖਿਆ ਵਿਭਾਗ ਤੋਂ ਮੈਡਮ ਗੀਤਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Spread the love