ਯੂਨੀਵਰਸਿਟੀ ਕਾਲਜ ਚੂੰਘ ਵਿਖੇ   ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ।

ਤਰਨਤਾਰਨ ,11 ਮਈ :

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ( ਤਰਨ ਤਾਰਨ) ਵਿਖੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਦਾ ਕੇਂਦਰ ਬਿੰਦੂ ਗੁਰੂ ਜੀ ਦਾ ਜੀਵਨ ਅਤੇ ਜੀਵਨ ਫਲਸਫਾ ਸੀ।ਇਸ ਮੁਕਾਬਲੇ ਵਿਚ ਦਸ ਵਿਦਿਆਰਥੀਆਂ ਨੇ ਭਾਗ ਲਿਆ।ਗੂਗਲ ਮੀਟ ਦੇ ਮਾਧਿਅਮ ਰਾਹੀਂ ਕੀਤੇ ਗਏ ਇਸ ਸਮਾਗਮ ਲਈ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਦਿਖਾਇਆ।ਕਾਲਜ ਮੁਖੀ ਮੈਡਮ ਕਿੰਦਰਜੀਤ ਕੌਰ ਸਮੇਤ ਸਮੂਹ ਸਟਾਫ ਇਸ ਆਨ ਲਾਈਨ ਈਵੈਂਟ ਵਿਚ ਸ਼ਾਮਿਲ ਸੀ।ਮੈਡਮ ਕਿੰਦਰਜੀਤ ਕੌਰ ਹੁਣਾਂ ਦੱਸਿਆ ਕਿ ਭਾਗ ਲੈਣ ਵਾਲੇ ਅਤੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਏਗਾ।

Spread the love