28 ਤੋਂ 3 ਜੁਲਾਈ ਤੱਕ, ਸਬ-ਡਵੀਜ਼ਨ ਤੇ ਬਲਾਕ ਪੱਧਰ ‘ਤੇ ਲਗਾਏ ਜਾ ਰਹੇ ਹਨ ਇਹ ਕੈਂਪ
ਦਿਵਿਆਂਗਜਨ ਵੱਧ ਤੋਂ ਵੱਧ ਸ਼ਮੂਲੀਅਤ ਕਰਦਿਆਂ ਲੈਣ ਕੈਂਪਾਂ ਦਾ ਲਾਹਾ – ਸਿਵਲ ਸਰਜਨ ਡਾ. ਆਹਲੂਵਾਲੀਆ
ਲੁਧਿਆਣਾ, 26 ਜੂਨ 2021 ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੀ ਅਗੁਵਾਈ ਵਿੱਚ ਯੂ.ਡੀ.ਆਈ.ਡੀ. ਸਕੀਮ ਤਹਿਤ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਸਬ-ਡਵੀਜਨ ਅਤੇ ਬਲਾਕ ਪੱਧਰ ‘ਤੇ ਮੈਗਾ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਆਹਲੂਵਾਲੀਆਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਯੋਗ ਲਾਭਪਾਤਰੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਮਾਹਰ ਡਾਕਟਰਾਂ ਵੱਲੋਂ ਮੌਕੇ ‘ਤੇ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਕੈਂਪਾਂ ਦਾ ਵੇਰਵਾ ਸਾਂਝਾਂ ਕਰਦਿਆਂ ਦੱਸਿਆ ਕਿ ਇਹ ਕੈਂਪ 28 ਜੂਨ ਤੋਂ 3 ਜੁਲਾਈ, 2021 ਤੱਕ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪਹਿਲਾ ਕੈਂਪ 28 ਜੂਨ ਨੂੰ ਐਸ.ਡੀ.ਐਚ. ਜਗਰਾਉ, 29 ਜੂਨ ਨੂੰ ਦੂਸਰਾ ਕੈਂਪ ਐਸ.ਡੀ.ਐਚ. ਸਮਰਾਲਾ, ਤੀਸਰਾ ਕੈਂਪ 30 ਜੂਨ ਨੂੰ ਸਿਵਲ ਹਸਪਤਾਲ ਲੁੁਧਿਆਣਾ, ਚੌਥਾ ਕੈਂਪ 1 ਜੁਲਾਈ ਨੂੰ ਐਸ.ਡੀ.ਐਚ. ਰਾਏਕੋਟ ਅਤੇ ਪੰਜਵਾ ਕੈਂਪ 3 ਜੁਲਾਈ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਲਗਾਇਆ ਜਾਵੇਗਾ।
ਡਾ. ਆਹਲੂਵਾਲੀਆ ਨੇ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਯੂ.ਡੀ.ਆਈ.ਡੀ. ਰਜਿਸ਼ਟ੍ਰੇਸ਼ਨ ਕਰਾਉਣ ਲਈ ਆਪਣਾ ਆਧਾਰ ਕਾਰਡ, ਵੋਟਰ ਸ਼ਨਾਖ਼ਤੀ ਕਾਰਡ ਜਾਂ ਕੋਈ ਹੋਰ ਉਮਰ ਦਾ ਪ੍ਰਮਾਣ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਂਣ ਅਤੇ ਇਨਾਂ ਕੈਂਪਾਂ ਵਿੱਚ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲਾਹਾ ਲੈਣ।