ਸਰੀਰਕ ਅਤੇ ਮਾਨਸਿਕ ਸਿਹਤਯਾਬੀ ਲਈ ਯੋਗ ਬੇਹੱਦ ਅਹਿਮ: ਬਿਕਰਮ ਗਿੱਲ
ਬਰਨਾਲਾ, 21 ਜੂਨ 2021
ਬਰਨਾਲਾ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ ਵੱਲੋਂ ਸੱਤਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਲਗਾਤਾਰ ਲੋਕਾਂ ਨੂੰ ਯੋਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਯੋਗ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ, ਕੁਈਜ਼ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਯੋਗ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਰਾਜ ਨਿਰਦੇਸ਼ਕ ਪੰਜਾਬ ਅਤੇ ਚੰਡੀਗੜ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਰਾਜ ਪੱਧਰ ਦੀ ਟਰੇਨਿੰਗ ਆਨਲਾਈਨ ਕਰਵਾਈ ਗਈ, ਜਿਸ ਵਿੱਚ ਪੰਜਾਬ ਅਤੇ ਚੰਡੀਗੜ ਦੇ ਯੂਥ ਕਲੱਬਾਂ ਦੇ 500 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਬਰਨਾਲਾ ਜ਼ਿਲੇ ਵਿੱਚੋਂ ਜ਼ਿਲਾ ਯੂਥ ਅਫਸਰ ਸ੍ਰੀਮਤੀ ਓਮਕਾਰ ਸਵਾਮੀ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਲੇਖਾ ਦੀ ਅਗਵਾਈ ਹੇਠ ਕਰੀਬ 50 ਨੌਜਵਾਨਾਂ ਨੇ ਹਿੱਸਾ ਲਿਆ।
ਇਸ ਟਰੇਨਿੰਗ ਦਾ ਉਦਘਾਟਨ ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਉੱਤਰੀ ਜ਼ੋਨ ਦੇ ਰੀਜਨਲ ਨਿਰਦੇਸ਼ਕ ਸ੍ਰੀ ਉਪਰਿਵਾ ਸ਼ਿੰਦੇ ਨੇ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਯੋਗ ਨਾਲ ਨਾ ਸਿਰਫ ਸਰੀਰਕ ਤੰਦਰੁਸਤੀ ਮਿਲਦੀ ਹੈ, ਬਲਕਿ ਮਾਨਸਿਕ ਸਿਹਤਯਾਬੀ ਵੀ ਮਿਲਦੀ ਹੈੇ।
ਟਰੇਨਿੰਗ ਦੀ ਸ਼ੁਰੂਆਤ ਕਰਦਿਆਂ ਜਗਮੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਵੱਲੋਂਂ ਯੋਗ ਆਸਣ ਕਰਵਾਏ ਗਏ। ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ ਦੇ ਡਿਪਟੀ ਡਇਰੈਕਟਰ ਸ੍ਰੀ ਪਰਮਜੀਤ ਸਿੰਘ ਚੌਹਾਨ ਨੇ ਸਮੂਹ ਟ੍ਰੇਨਰਾਂ, ਮੁੱਖ ਮਹਿਮਾਨ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਰਾਜ ਪੱਧਰੀ ਵਰਕਸ਼ਾਪ ਦੌਰਾਨ ਯੋਗ ਕਰਦੇ ਹੋਏ ਨੌਜਵਾਨ।