ਰਾਜ ਪੱਧਰੀ ਰੋਜ਼ਗਾਰ ਵਿਚ ਹਿੱਸਾ ਲੈਣ ਵਾਲੇ ਚਾਹਵਾਨ 17 ਤਕ ਰਜਿਟਰੇਸ਼ਨ ਕਰਵਾਉਣ

ਰਾਜ ਪੱਧਰੀ ਰੋਜ਼ਗਾਰ ਵਿਚ ਹਿੱਸਾ ਲੈਣ ਵਾਲੇ ਚਾਹਵਾਨ ਪ੍ਰਾਰਥੀ 17 ਸਤੰਬਰ ਤਕ www.pgrkam.com ਵੈਬਸਾਈਟ ਤੇ ਰਜਿਟਰੇਸ਼ਨ ਕਰਵਾਉਣ
ਗੁਰਦਾਸਪੁਰ, 14 ਸਤੰਬਰ ( )- ਪੰਜਾਬ ਸਰਕਾਰ ਵਲੋਂ ਘਰ ਘਰ ਰੋਜਗਾਰ ਸਕੀਮ ਤਹਿਤ 24 ਤੋਂ 30 ਸਤੰਬਰ 2020 ਤੱਕ ਹਰ ਜਿਲੇ ਵਿੱਚ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾਣੇ ਹਨ ਜਿਹਨਾਂ ਵਿੱਚ ਵੱਖ ਵੱਖ ਕੰਪਨੀਆ ਵਲੋਂ 90,000 ਅਸਾਮੀਆ ਲਈ ਬੇਰੁਜਗਾਰ ਪ੍ਰਾਰਥੀਆ ਦੀ ਚੋਣ ਕੀਤੀ ਜਾਣੀ ਹੈ ।

ਜ਼ਿਲਾ ਰੋਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੇਲਿਆ ਵਿੱਚ ਹਿੱਸਾ ਲੈਣ ਲਈ ਪ੍ਰਾਰਥੀਆ ਨੂੰ www.pgrkam.com ਵੈਬਸਾਈਟ ਤੇ ਰਜਿਟਰਡ ਕਰਨਾ ਲਾਜਮੀ ਸੀ ਅਤੇ ਪ੍ਰਾਰਥੀਆ ਵਲੋਂ pgrkam ਪੋਰਟਲ ਤੇ ਜਾ ਕੇ ਦਿੱਤੇ ਲਿੰਕ ਛੇਵਾਂ state level Mega Job fair ਸਤੰਬਰ 2020 ਤੇ ਜਾ ਕੇ ਅਪਲਾਈ ਕਰਨ ਦੀ ਆਖਰੀ ਮਿਤੀ 14.9.2020 ਸੀ ਜਿਸਨੂੰ ਵਿਭਾਗ ਵਲੋਂ ਵਧਾ ਕੇ 17.09.2020 ਕਰ ਦਿੱਤਾ ਗਿਆ ਹੈ।
ਉਹਨਾਂ ਵਲੋਂ ਬੇਰੁਜਗਾਰ ਪ੍ਰਾਰਥੀਆ ਨੂੰ ਅਪੀਲ ਕੀਤੀ ਕਿ ਉਹ ਇਸ ਲਿੰਕ ਤੇ ਜਾ ਕੇ ਹੁਣ 17.09.2020 ਤੱਕ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਅਤੇ ਸਰਕਾਰ ਵਲੋਂ ਜੋ ਉਹਨਾਂ ਨੂੰ ਰੋਜਗਾਰ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਉਸ ਦਾ ਲਾਭ ਉਠਾਉਣ । ਉਹਨਾਂ ਅੱਗੇ ਦੱਸਿਆ ਕਿ ਜੋ ਪ੍ਰਾਰਥੀ ਇਸ ਲਿੰਕ ਤੇ ਅਪਲਾਈ ਕਰੇਗਾ ਉਸ ਨੂੰ ਉਸ ਦੁਆਰਾ ਚੁਣੀ ਗਈ ਕੰਪਨੀ ਵਿੱਚ ਇੰਟਰਵਿਊ ਕਰਵਾਈ ਜਾਵੇਗੀ । ਇਹ ਇੰਟਰਵਿਊ ਪ੍ਰਾਰਥੀ ਫਿਜੀਕਲ ਮੇਲੇ ਵਿੱਚ ਭਾਗ ਲੈ ਕੇ ਦੇ ਸਕਦਾ ਹੈ ਜਾਂ ਉਹ ਚਾਹੇ ਤਾਂ ਆਪਣੇ ਘਰ ਤੋਂ ਹੀ ਵਰਚੁਅਲ ਇੰਟਰਵਿਊ ਦੇ ਕੇ ਰੋਜਗਾਰ ਪ੍ਰਾਪਤ ਕਰ ਸਕਦਾ ਹੈ ਅਤੇ ਆਪਣਾ ਭੱਵਿਖ ਉਜਵਲ ਬਣਾ ਸਕਦਾ ਹੈ।

Spread the love