ਰਾਹਤ ਫਾਊਂਡੇਸ਼ਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਏ ਡੀ ਸੀ ਜਨਰਲ ਰਾਹੁਲ ਆਈ ਏ ਐਸ ਵੱਲੋਂ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਅਧਿਆਪਕਾਂ ਨੂੰ ਸਨਮਾਨਤ ਕਰਕੇ ਉਹ ਖ਼ੁਦ ਨੂੰ ਸਨਮਾਨਤ ਹੋਇਆ ਮਹਿਸੂਸ ਕਰ ਰਹੇ ਹਨ : ਏ ਡੀ ਸੀ ਰਾਹੁਲ
ਗੁਰਦਾਸਪੁਰ 6 ਸਤੰਬਰ 2021 ਪ੍ਰਸਿੱਧ ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਗੋਲਡਨ ਕਾਲਜ ਆਫ ਇੰਜਨੀਅਰਿੰਗ ਗੁਰਦਾਸਪੁਰ ਵਿਖੇ ਆਯੋਜਿਤ ਕਰਵਾਇਆ ਗਿਆ ਜਿਸ ਵਿਚ 19 ਬਲਾਕਾਂ ਦੇ ਕਰੀਬ 41 ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।ਚੁਣੇ ਗਏ ਅਧਿਆਪਕਾਂ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਤੌਰ ਤੇ ਏ ਡੀ ਸੀ ਗੁਰਦਾਸਪੁਰ ਰਾਹੁਲ ਆਈ ਏ ਐੱਸ ਮੌਜੂਦ ਹੋਏ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਅਤੇ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਦੇ ਮਾਲਿਕ ਮੋਹਿਤ ਮਹਾਜਨ ਵੀ ਮੌਜੂਦ ਰਹੇ ।ਇਸ ਮੌਕੇ ਤੇ ਰਾਹਤ ਫਾਊਂਡੇਸ਼ਨ ਵੱਲੋਂ ਏਡੀਸੀ ਜਨਰਲ ਰਾਹੁਲ ਆਈਐੱਸ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੋਰਡਨ ਕਾਲਜ ਦੇ ਚੇਅਰਮੈਨ ਮੋਹਿਤ ਮਹਾਜਨ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਗਈ ਸੰਸਥਾ ਦੇ ਜਨਰਲ ਸਕੱਤਰ ਮੁਕੇਸ਼ ਵਰਮਾ ਵੱਲੋਂ ਰਾਹਤ ਫਾਊਂਡੇਸ਼ਨ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕਰਵਾਏ ਗਏ ਕੰਮਾਂ ਦੀ ਰਿਪੋਰਟ ਪੜ੍ਹੀ ਗਈ ਅਤੇਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਰਾਮ ਲਾਲ ਵੱਲੋਂ ਹਾਲ ਚ ਮੌਜੂਦ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਕਿਹਾ ਕੇ ਉਨ੍ਹਾਂ ਦੇ ਜ਼ਿਲ੍ਹੇ ਅੰਦਰ ਅਧਿਆਪਕਾਂ ਵੱਲੋਂ ਕੜੀ ਮਿਹਨਤ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਨਾ ਸਿਰਫ਼ ਭਵਿੱਖ ਨਿਰਮਾਤਾ ਹਨ ਬਲਕਿ ਪ੍ਰਸ਼ਾਸਨਿਕ ਪੱਧਰ ਤੇ ਜਿੰਨੀਆ ਵੀ ਜ਼ਿੰਮੇਵਾਰੀਆਂ ਇਨ੍ਹਾਂ ਨੂੰ ਸੌਂਪੀਆਂ ਜਾਂਦੀਆਂ ਹਨ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਏਡੀਸੀ ਗੁਰਦਾਸਪੁਰ ਰਾਹੁਲ ਆਈ ਏ ਐੱਸ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਦਾ ਸਨਮਾਨ ਸਹੀ ਮਾਅਨਿਆਂ ਵਿੱਚ ਉਸ ਵੇਲੇ ਕਹਾਉਂਦਾ ਹੈ ਜਦੋਂ ਸਮਾਜਿਕ ਤੌਰ ਤੇ ਉਸ ਦੇ ਕੰਮਾਂ ਦੀ ਸ਼ਲਾਘਾ ਕੀਤੀ ਜਾਏ । ਸ੍ਰੀ ਰਾਹੁਲ ਨੇ ਕਿਹਾ ਕਿ ਅਗਲੇ ਸਾਲ ਉਹ ਪ੍ਰਸ਼ਾਸਨਿਕ ਤੌਰ ਤੇ ਜ਼ਿਲ੍ਹਾ ਪੱਧਰ ਤੇ ਪ੍ਰੋਗਰਾਮ ਕਰ ਕੇ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾ ਨੂੰ ਸਨਮਾਨਤ ਕਰਨ ਦੀ ਤਜਵੀਜ਼ ਰੱਖਣਗੇ ਅਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਦਾ ਵੀ ਸਾਥ ਲੈਣਗੇ। ਇਹ ਡੀ ਸੀ ਰਾਹੁਲ ਨੇ ਕਿਹਾ ਕਿ ਇਸ ਮੰਚ ਤੇ ਅਧਿਆਪਕਾਂ ਨੂੰ ਸਨਮਾਨਤ ਕਰਕੇ ਉਹ ਖੁਦ ਵੀ ਸਨਮਾਨਤ ਮਹਿਸੂਸ ਕਰ ਰਹੇ ਹਨ । ਇਸ ਮੌਕੇ ਤੇ ਉਨ੍ਹਾਂ ਰਾਹਤ ਫਾਊਂਡੇਸ਼ਨ ਨੂੰ ਚੰਗੇ ਕਾਰਜ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਸਨਮਾਨ ਦੇ ਲਈ ਰੱਖੇ ਇਸ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ । ਇਸ ਮੌਕੇ ਤੇ ਡੀ ਆਰ ਪੀ ਦਿਲਬਾਗ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ ਵੱਲੋਂ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਇਸ ਮੌਕੇ ਤੇ ਸਨਮਾਨਤ ਹੋਣ ਵਾਲੇ ਅਧਿਆਪਕਾਂ ਚ ਜ਼ਿਲ੍ਹਾ ਮੈਂਟਰ ਪੰਜਾਬੀ ਸੁਰਿੰਦਰ ਮੋਹਨ ਸਟੇਟ ਐਵਾਰਡੀ ਜ਼ਿਲ੍ਹਾ ਮੈਂਟਰ ਗਣਿਤ ਗੁਰਨਾਮ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਨਰਿੰਦਰ ਸਿੰਘ ਬਿਸਟ ਡੀ ਐੱਮ ਗੁਰਵਿੰਦਰ ਸਿੰਘ ਡੀ ਐਮ ਹਿੰਦੀ ਪਰਮਜੀਤ ਸਿੰਘ ਪੰਜਾਬੀ ਸਭਾ ਦੀ ਪ੍ਰਧਾਨ ਪੁਸ਼ਪਾ ਦੇਵੀ ਪ੍ਰਿੰਸੀਪਲ ਗੱਜਣ ਸਿੰਘ ਬੀ ਐੱਮ ਅਮਰਿੰਦਰ ਸਿੰਘ ਦਿਲਬਾਗ ਸਿੰਘ ਨਵਨੀਤ ਕੌਰ ਬੀ ਐਮ ਗਣਿਤ ਜਸਪਾਲ ਸਿੰਘ ਬੀ ਐਮ ਪੰਜਾਬੀ ਇੰਦਰਜੀਤ ਸ਼ਰਮਾ ਬੀ ਐਮ ਹਿੰਦੀ ਰਜਨੀ ਬਾਲਾ ਸਹਿਤ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਸਨ। ਇਸ ਮੌਕੇ ਤੇ ਰਾਹਤ ਫਾਊਂਡੇਸ਼ਨ ਦੇ ਮੈਂਬਰਾਂ ਚ ਜਨਰਲ ਸਕੱਤਰ ਮੁਕੇਸ਼ ਵਰਮਾ ਉਪ ਪ੍ਰਧਾਨ ਪਵਨ ਕੁਮਾਰ ਵਿੱਤ ਸਚਿਨ ਵਿਪਨ ਕੁਮਾਰ ਵਿਜੇ ਪ੍ਰਤਾਪ ਸਿੰਘ ਆਦਿ ਮੌਜੂਦ ਸਨ ।
ਕੈਪਸ਼ਨ ਫੋਟੋਆਂ ਚ ਅਧਿਆਪਕ ਦਿਵਸ ਮੌਕੇ ਏਡੀਸੀ ਰਾਹੁਲ ਵੱਖ ਵੱਖ ਅਧਿਆਪਕਾਂ ਨੂੰ ਸਨਮਾਨਤ ਕਰਦੇ ਹੋਏ

Spread the love