ਰੀਧਿਮਾਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਉਪਰਾਲਿਆਂ ਸਦਕਾ ਮਿਲੀ ਨੋਕਰੀ

ROZGAR
ਡੀ.ਬੀ.ਈ.ਈ. ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰਵਾਈ ਜਾ ਰਹੀ ਹੈ ਮੁਫਤ ਕੋਚਿੰਗ ਮੁਹੱਈਆ

ਪਠਾਨਕੋਟ, 19 ਜੁਲਾਈ: 2021 ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ। ਜਿਥੇ ਕਰੋਨਾ ਦੋਰਾਨ ਨੋਜਵਾਨਾਂ ਦੀਆਂ ਨੋਕਰੀਆਂ ਜਾ ਰਹੀਆਂ ਹਨ ਅਤੇ ਬੇਰੋਜ਼ਗਾਰੀ ਵੱਧ ਰਹੀ ਹੈ।ਉਥੇ ਬੇਰੋਜ਼ਗਾਰੀ ਉਤ ਠੱਲ ਪਾਉਣ ਲਈ ਵੱਚਨਬੱਧ ਹੈ ਇਸ ਕਰਕੇ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਪਠਾਨਕੋਟ ਵੱਲੋਂ ਮਹੀਨਾਵਾਰ ਰੋਜਗਾਰ ਮੇਲੇ ਲਗਾ ਕੇ ਨੋਜਵਾਨਾਂ ਨੂੰ ਨੋਕਰੀ ਦਵਾ ਰਿਹਾ ਹੈ ਅਤੇ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਰਿਹਾ ਹੈੈ ।
ਇਸੇ ਲੜੀ ਨੂੰ ਅਗਾਂਹ ਲੇ ਜਾਂਦੇ ਹੋਏ ਰਿਧਿਮਾ ਸ਼ਰਮਾ ਪੁੱਤਰੀ ਸ੍ਰੀ ਰੰਜਨ ਸ਼ਰਮਾ ਅਬਰੋਲ ਨਗਰ ਪਠਾਨਕੋਟ ਦੀ ਨੋਕਰੀ ਦੀ ਤਲਾਸ਼ ਜਿਲ੍ਹਾ ਰੋਜਗਾਰ ਪਠਾਨਕੋਟ ਵਿਖੇ ਆ ਕੇ ਪੁਰੀ ਹੋਈ। ਰਿਧਿਮਾ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਜਾਬ ਦੀ ਲੋੜ ਸੀ , ਉਹ ਦੋ ਭੈਣ ਭਰਾ ਹਨ ਅਤੇ ਪਿਤਾ ਕਾਲਜ ਵਿਚ ਪ੍ਰੋਫੈਸ਼ਰ ਹਨ। ਰੀਧਿਮਾ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਜਾਬ ਕਰਨਾ ਚਾਹੁੰਦੀ ਸੀ। ਉਸ ਨੂੰ ਅਖਵਾਰਾਂ ਵਿਚੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਦੁਆਰਾ ਲਗਾਏ ਜਾ ਰਹੇ ਮਹੀਨਾਂਵਾਰ ਰੋਜਗਾਰ ਮੇਲਿਆਂ ਬਾਰੇ ਪਤਾ ਲਗਾ ਜਿਸ ਵਿੱਚ ਮੇਰੇ ਜਿਹੇ ਨੋਜਵਾਨਾਂ ਨੂੰ ਮੇਲੇ ਵਿਚ ਬੁਲਾ ਕੇ ਉਹਨਾਂ ਦੀ ਯੋਗਤਾ ਮੁਤਾਬਿਕ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਫਿਰ ਮੈਂ ਵੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕੀਤਾ ਉਥੇ ਮੈਨੂੰ ਪਤਾ ਲਗਾ ਕਿ ਉਸੇ ਹਫਤਾ ਰੋਜਗਾਰ ਮੇਲਾ ਲੱਗ ਰਿਹਾ ਹੈ ਫਿਰ ਮੈਂ ਰੋਜਗਾਰ ਬਿਉਰੋ ਦੁਆਰਾ ਦਿੱਤੇ ਗਏ ਟਾਈਮ ਤੇ ਪਲੇਸਮੈਂਟ ਕੈਂਪ ਵਿਚ ਆ ਕੇ ਆਈ.ਸੀ.ਆਈ.ਸੀ.ਆਈ.ਕੰਪਨੀ ਵਿਚ ਇੰਟਰਵਿਉ ਦਿੱਤੀ । ਜਿਥੇ ਮੇਰੀ ਚੋਣ ਬਤੋਰ ਸੀਨੀਅਰ ਅਫਸਰ ਦੇ ਤੋਰ ਤੇ ਹੋਈ।
ਰੀਧਿਮਾ ਨੇ ਦੱਸਿਆ ਕਿ ਪਹਿਲਾਂ ਮੈਨੂੰ ਟੇ੍ਰਨਿੰਗ ਦਿੱਤੀ ਜਾਵੇਗੀ ਟੇ੍ਰਨਿੰਗ ਦੋਰਾਨ ਮੈਨੂੰ 8000 ਅਤੇ ਟੇ੍ਰਨਿੰਗ ਤੋਂ ਬਾਅਦ ਮੈਨੂੰ ਉਹਨਾਂ ਨੇ 19,000 ਰੁਪਏ ਮਹੀਨਾਂ ਦੀ ਆਫਰ ਦਿੱਤੀ, ਜੋ ਕਿ ਮੇਰੀ ਉਮੀਦ ਦੇ ਮੁਤਾਬਿਕ ਠੀਕ ਹੈ।।ਇਸ ਲਈ ਮੈਂ ਅਤੇ ਮੇਰਾ ਪੂਰਾ ਪਰਿਵਾਰ ਜਿਲ੍ਹਾ ਰੋਜਗਾਰ ਬਿਉਰੋ ਪਠਾਨਕੋਟ ਦੇ ਪੂਰੇ ਸਟਾਫ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ।ਜਿਸ ਦੇ ਸਦਕਾ ਮੈਨੂੰ ਨੋਕਰੀ ਪ੍ਰਾਪਤ ਹੋਈ ਹੈ। ਮੈਂ ਪੰਜਾਬ ਸਰਕਾਰ ਦੇ ਇਸ ਪਹਿਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਮੈਂ ਇਥੇ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਤੁਸੀ ਪੜ੍ਹੇ ਲਿਖੇ ਬੇਰੋਜਗਾਰ ਹੋ , ਅਤੇ ਨੋਕਰੀ ਦੀ ਭਾਲ ਵਿਚ ਘੁੰਮ ਰਹੇ ਹੋ ਤਾਂ ਤੁਸੀਂ ਕਿਰਪਾ ਕਰਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਇੱਕ ਵਾਰੀ ਜਰੂਰੀ ਤਾਲ ਮੇਲੇ ਕਰੋ।ਅਤੇ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਪੋਰਟਲ www.pgrkam.com ਉਤੇ ਅਪਣੀ ਰਜਿਸਟੇ੍ਰਸ਼ਨ ਕਰਵਾਉਣ ।

Spread the love