ਰੂਪਨਗਰ ਵਿਖੇ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਤਰੀਕੇ ਨਾਲ ਆਗਾਜ਼

— ਜਿਲਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ
ਰੂਪਨਗਰ, 1 ਨਵੰਬਰ:
ਇੱਥੋਂ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਜ਼ਿਲਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਤਿੰਨ ਰੋਜਾ ਸਕੂਲੀ ਖੇਡਾਂ ਦਾ ਸ਼ਾਨਦਾਰ ਤਰੀਕੇ ਨਾਲ ਆਗਾਜ਼ ਕੀਤਾ ਗਿਆ, ਜਿਸ ਵਿੱਚ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਾਲੂ ਮਹਿਰਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।
ਇਸ ਮੌਕੇ ਸਿੱਖਿਆ ਅਧਿਕਾਰੀ ਸਾਲੂ ਮਹਿਰਾ ਨੇ ਖਿਡਾਰੀਆਂ ਅਤੇ ਟੀਮ ਇੰਚਾਰਜਾ ਨੂੰ ਬੋਲਦਿਆ ਕਿਹਾ ਕਿ  ਖੇਡਾਂ ਮਨੁੱਖੀ ਜੀਵਨ ਦੇ ਲਈ ਬਹੁਤ ਜਰੂਰੀ ਹੈ ਇਸ ਲਈ ਅਧਿਆਪਕ ਸਿੱਖਿਆ ਦੇ ਨਾਲ – ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ, ਉਹਨਾਂ ਖਿਡਾਰੀਆਂ ਨੂੰ ਹੌਸਲਾ ਵਧਾਉਂਦੇ ਹੋਏ ਕਿਹਾ ਖਿਡਾਰੀ ਖੇਡਾਂ ਵਿੱਚ ਖੇਡ ਭਾਵਨਾ ਅਤੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਭਾਗ ਲੈਣ । ਸਾਲੂ ਮਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾ ਵਿੱਚ ਖੇਡ ਦੇ ਮੈਦਾਨਾਂ ਵਿੱਚ ਰੋਣਕਾ ਹਨ ਅਤੇ ਦੇਸ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ,
ਇਸ ਤੋਂ ਪਹਿਲਾਂ ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਨੇ ਬੋਲਦਿਆ ਕਿਹਾ ਕਿ ਇਸ  ਤਿੰਨ ਰੋਜਾ ਖੇਡ ਟੂਰਨਾਮੈਂਟ ਵਿੱਚ ਜਿਲਾ ਰੂਪਨਗਰ ਦੇ ਨੰਗਲ,ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਝੱਜ ,ਤਖਤਗੜ੍ਹ, ਰੂਪਨਗਰ 2 ,ਸਲੋਰਾ  ,ਮੀਆਪੁਰ, ਚਮਕੌਰ ਸਾਹਿਬ  ਬਲਾਕ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਜੇਤੂ ਬੱਚੇ ਭਾਗ ਲੈ ਰਹੇ ਹਨ , ਪਹਿਲੇ ਦਿਨ ਕਬੱਡੀ ਨੈਸ਼ਨਲ ਸਟਾਈਲ ,ਖੋ-ਖੋ ,ਹਾਕੀ ,ਕੁਸ਼ਤੀਆ ,ਜਿਮਨਾਸਟਿਕ ,ਬੈਡਮਿੰਟਨ ,ਸਤਰੰਜ ਅਤੇ ਰੱਸਾਕੰਸੀ ਮੁੰਡੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ ।
ਇਸ ਮੌਕੇ ਮੰਚ ਦਾ ਸੰਚਾਲਨ ਸੰਦੀਪ ਕੌਰ ਨੇ ਬਾਖੂਬੀ ਕੀਤਾ ।
ਇਸ ਮੌਕੇ ਲਖਵੀਰ ਸਿੰਘ ਸੀਨੀਅਰ ਸਹਾਇਕ , ਮਲਕੀਤ ਸਿੰਘ ਭੱਠਲ ,ਜਸਵੀਰ ਸਿੰਘ ,ਕਮਿੰਦਰ ਸਿੰਘ ,ਇੰਦਰਪਾਲ ਸਿੰਘ ,ਸੱਜਣ ਸਿੰਘ ,ਦਵਿੰਦਰਪਾਲ ਸਿੰਘ ,ਰਕੇਸ ਰੋੜੀ,ਨਿਰਮੈਲ ਸਿੰਘ ,ਦਵਿੰਦਰ ਕੁਮਾਰ ਸਾਰੇ ਬੀ ਪੀ ਈ ਓ ,ਜਸਵਿੰਦਰ ਸਿੰਘ ਲਾਡੀ ,ਦਵਿੰਦਰ ਕੁਮਾਰ ,ਮਨਜੀਤ ਸਿੰਘ ਮਾਵੀ ,ਅਵਨੀਤ ਚੱਢਾ ,ਮਨਿੰਦਰ ਸਿੰਘ ,ਕੁਲਦੀਪ ਸਿੰਘ ,ਅਮਨਦੀਪ ਕੌਰ ,ਹਰਪ੍ਰੀਤ ਕੌਰ ,ਨੀਲਮ ਰਾਣੀ,ਅਮਨਪ੍ਰੀਤ ਕੌਰ ,ਕੁਲਵਿੰਦਰ ਕੌਰ ,ਹਰਜੀਤ ਸਿੰਘ ,ਬਲਵਿੰਦਰ ਸਿੰਘ ,ਅਵਤਾਰ ਸਿੰਘ ,ਬਲਜਿੰਦਰ ਸਿੰਘ ,ਹਰਪ੍ਰੀਤ ਸਿੰਘ ,ਵਰਿੰਦਰ ਸਿੰਘ ,ਗੁਰਿੰਦਰਪਾਲ ਸਿੰਘ ਖੇੜੀ,ਪਰਮਜੀਤ ਕੁਮਾਰ ,ਮਨਜੋਤ ਸਿੰਘ ,ਤਾਰਾ ਰਾਣੀ ,ਬਲਬੀਰ ਸਿੰਘ ਆਦਿ ਹਾਜਰ ਸਨ ।