ਰੂਪਨਗਰ ਜ਼ਿਲੇ ਵਿਚ 23 ਮਨਰੇਗਾ ਮੁਲਾਜ਼ਮ ਕੰਮ ‘ਤੇ ਪਰਤੇ, ਕੱਲ ਤੋਂ ਹੀ ਵਿਕਾਸ ਕਾਰਜ਼ ਹੋ ਜਾਣਗੇ ਸ਼ੁਰੂ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ

ਰੂਪਨਗਰ, 26 ਅਗਸਤ 2021
ਪੰਜਾਬ ਸਰਕਾਰ ਵਲੋਂ ਮਨਰੇਗਾ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨੀਆਂ ਜਾ ਚੁਕੀਆਂ ਹਨ, ਜਿਸ ਦੇ ਚਲਦਿਆਂ ਰੂਪਨਗਰ ਜ਼ਿਲ੍ਹੇ ਵਿਚ ਅੱਧੇ ਮਨਰੇਗਾ ਮੁਲਾਜ਼ਮ ਡਿਊਟੀ ‘ਤੇ ਪਰਤ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮਨਰੇਗਾ ਦੇ ਕੁੱਲ 51 ਮੁਲਾਜ਼ਮ ਕੰਮ ਕਰ ਰਹੇ ਸਨ, ਜਿੰਨਾਂ ਵਿਚੋਂ 23 ਕੰਮ ‘ਤੇ ਪਰਤ ਆਏ ਹਨ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ ਤੋਂ ਹੀ ਜ਼ਿਲ੍ਹੇ ਭਰ ਵਿਚ ਮਨਰੇਗਾ ਅਧੀਨ ਸਾਰੇ ਕੰਮ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੇ ਜਾਣਗੇ। ਉਨਾਂ ਨਾਲ ਹੀ ਕਿਹਾ ਵਿਕਾਸ ਕਾਰਜ਼ਾਂ ਨਾਲ ਜੁੜੇ ਹੋਏ ਬੁਹਤ ਸਾਰੇ ਕੰਮ ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋ ਰਹੇ ਸਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਦਿਨੇਸ਼ ਵਸਿਸ਼ਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਰੇਗਾ ਕਰਮਚਾਰੀਆਂ ਦੀ ਨਵੀਂ ਭਰਤੀ ਪ੍ਰਕ੍ਰਿਆ ਵੀ ਕੱਲ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਵਿਕਾਸ ਕਾਰਜਾਂ ਨੂੰ ਪੂਰੀ ਰਫਤਾਰ ਨਾਲ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਰੁਕੇ ਹੋਏ ਕੰਮ ਪਹਿਲ ਦੇ ਅਧਾਰ ‘ਤੇ ਪੂਰੇ ਕੀਤੇ ਜਾਣਗੇ ਅਤੇ ਨਵੇਂ ਕੰਮ ਵੀ ਵੱਡੇ ਪੱਧਰ ‘ਤੇ ਅਰੰਭੇ ਜਾਣਗੇ।

Spread the love