ਰੂੜੇਕੇ ਕਲਾਂ ਦੇ ਜਗਸੀਰ ਨੇ ਵਾਤਾਵਰਣ ਨਾਲ ਪਾਇਆ ਸੀਰ

ਰੂੜੇਕੇ ਕਲਾਂ ਦੇ ਜਗਸੀਰ ਨੇ ਵਾਤਾਵਰਣ ਨਾਲ ਪਾਇਆ ਸੀਰ

*ਪਿਛਲੇ 16 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਾਈ ਅੱਗ
*10 ਸਹਾਇਕ ਧੰਦੇ ਅਪਣਾ ਕੇ ਕਰ ਰਿਹੈ ਚੋਖੀ ਕਮਾਈ
ਬਰਨਾਲਾ, 3 ਅਕਤੂਬਰ
ਪਿੰਡ ਰੂੜੇਕੇ ਕਲਾਂ ਦਾ ਅਗਾਂਹਵਧੂ ਕਿਸਾਨ ਜਿੱਥੇ ਪਿਛਲੇ 16 ਸਾਲਾਂ ਤੋਂ ਪਰਾਲੀ ਦੀ ਸੁਚੱਜੀ ਸੰਭਾਲ ਕਰ ਰਿਹਾ ਹੈ, ਉਥੇ 10 ਤਰ੍ਹਾਂ ਦੇ ਸਹਾਇਕ ਧੰਦੇ ਅਪਣਾ ਕੇ ਚੋਖੀ ਕਮਾਈ ਵੀ ਕਰ ਰਿਹਾ ਹੈ।
ਪਿੰਡ ਰੂੜੇਕੇ ਕਲਾਂ ਦੇ ਜਗਸੀਰ ਸਿੰਘ ਨੇ ਫਸਲੀ ਵਿÇÎਭੰਨਤਾ ਅਪÎਣਾਈ ਹੋਈ ਹੈ। ਜਗਸੀਰ ਸਿੰਘ ਪੰਜ ਏਕੜ ਵਿਚ ਝੋਨਾ ਲਗਾਉਂਦਾ ਹੈ ਅਤੇ ਬਾਕੀ ਜ਼ਮੀਨ ਸਹਾਇਕ ਧੰਦਿਆਂ ਲਈ ਵਰਤ ਰਿਹਾ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਹੈ। ਫਸਲੀ ਰਹਿੰਦ-ਖੂੰਹਦ ਦਾ ਕੁਤਰਾ ਕਰ ਕੇ ਉਹ ਗਊਸ਼ਾਲਾ ਲਈ ਭੇਜਦਾ ਹੈ, ਜਿੱਥੇ ਇਹ ਤੂੜੀ ਦੇ ਰੂਪ ਵਿਚ ਪਸ਼ੂਆਂ ਲਈ ਵਰਤੀ ਜਾਂਦੀ ਹੈ।
ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਖੇਤੀ ਦੇ ਨਾਲ ਨਾਲ 10 ਸਹਾਇਕ ਧੰਦੇ ਹੋਰ ਅਪਣਾਏ ਹੋਏ ਹਨ, ਜਿਨ੍ਹਾਂ ਤੋਂ ਚੰਗੀ ਕਮਾਈ ਕਰ ਰਿਹਾ ਹੈ। ਜਗਸੀਰ ਸਿੰਘ ਨੇ ਮਾਡਲ ਫਾਰਮ ਬਣਾਇਆ ਹੋਇਆ ਹੈ, ਜੋ ਪੰਦਰਾਂ ਏਕੜ ਵਿਚ ਹੈ। ਉਹ ਖੇਤੀ ਵਿਭਿੰਨਤਾ ਤਹਿਤ ਦਾਲਾਂ ਦੀ ਖੇਤੀ ਕਰਦਾ ਹੈ ਅਤੇ ਕਣਕ-ਝੋਨੇ ਦੇ ਨਾਲ ਮੱਕੀ ਵੀ ਬੀਜਦਾ ਹੈ। 3 ਏਕੜ ਰਕਬੇ ਵਿਚ ਮੱਛੀ ਫਾਰਮ, ਇੱਕ ਏਕੜ ਵਿੱਚ ਬੇਰੀਆਂ ਦਾ ਬਾਗ, ਬੱਕਰੀ ਪਾਲਣ ਦਾ ਧੰਦਾ, ਬੱਤਖਾਂ ਪਾਲਣ ਦਾ ਧੰਦਾ, ਕੜਕਨਾਥ ਮੁਰਗੀਆਂ ਪਾਲਣ, ਚਕੋਰ ਪਾਲਣ, ਖਰਗੋਸ਼ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਫਾਰਮ ਬਾਊਂਡਰੀ ਤੇ ਫਲਦਾਰ ਦਰਖਤ ਅਤੇ ਸਾਹੀਵਾਲ ਗਊਆਂ ਪਾਲਣ ਦਾ ਧੰਦਾ ਅਪਣਾਇਆ ਹੋਇਆ ਹੈ।
ਬੌਕਸ ਲਈ ਪ੍ਰਸਤਾਵਿਤ
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨ ਦੀ ਸ਼ਲਾਘਾ
ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕਿਸਾਨ ਜਗਸੀਰ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਅਤੇ ਕਿਸਾਨ ਦੇ ਫਸਲੀ ਵਿਭਿੰਨਤਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਫਸਲੀ ਵਿੰਭਿੰਨਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਕਿਸਾਨਾਂ ਅਤੇ ਖਾਸ ਕਰ ਨੌਜਵਾਨਾਂ ਨੂੰ ਜਗਸੀਰ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ।

Spread the love