ਰੈਡ ਕਰਾਸ ਵਲੋਂ ਤਹਿਸੀਲ ਮਾਜਰੀ ਦੇ ਪਿੰਡ ਗੋਚਰ ਵਿਖੇ ਲੋਕਾਂ, ਬੱਚਿਆ ਅਤੇ ਗਊਸ਼ਾਲਾ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਕੋਵਿਡ-19 ਦੀ ਆਉਣ ਵਾਲੀ ਤੀਜੀ ਲਹਿਰ ਸਬੰਧੀ ਸਮਝਾਇਆ ਗਿਆ

ਕਬੀਰ ਜੈਯੰਤੀ ਨੂੰ ਮੁੱਖ ਰੱਖਦੇ ਹੋਏ ਮਾਸਕ, ਸਾਬਣ, ਸੈਨੀਟਾਈਜਰ, ਰਾਸ਼ਣ, ਮਠਿਆਈਆਂ, ਫੱਲ ਫਰੂਟ, ਕਪੱੜੇ ਵੰਡੇ ਗਏ
ਭਗਤ ਕਬੀਰ ਜੀ ਦੀ ਸਿਖਿਆਵਾਂ ਬਾਰੇ ਵੀ ਲੋਕਾਂ ਨੂੰ ਕਰਵਾਇਆ ਜਾਣੂ
ਐਸ.ਏ.ਐਸ. ਨਗਰ, 28 ਜੂਨ 2021
ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਰੀਸ ਦਿਆਲਣ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ-19 ਮਹਾਂਮਾਰੀ ਦੋਰਾਨ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਵਲੋਂ ਅਰੰਭੇ ਗਏ ਮਿਸ਼ਨ ਫਤਿਹ ਦੇ ਤਹਿਤ ਜਿਲਾ ਰੈਡ ਕਰਾਸ ਸ਼ਾਖਾ ਵੱਧ ਚੱੜ ਕੇ ਯੋਗਦਾਨ ਪਾ ਰਹੀ ਹੈ। ਇਸੇ ਤਹਿਤ ਜਿਲਾ ਰੈਡ ਕਰਾਸ ਵਲੋਂ ਭਗਤ ਕਬੀਰ ਜੀ ਦੀ ਜੈਯੰਤੀ ਨੂੰ ਸਮਰਪਿਤ ਕਰਦੇ ਹੋਏ, ਪਿੰਡ ਗੋਚਰ, ਤਹਿਸੀਲ ਮਾਜਰੀ, ਖਰੜ ਵਿਖੇ ਪਿੰਡ ਦੇ ਲੋਕਾਂ, ਬੱਚਿਆ ਅਤੇ ਉੱਥੇ ਗਊਸ਼ਾਲਾ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਕੋਵਿਡ-19 ਦੀ ਆਉਣ ਵਾਲੀ ਤੀਜੀ ਲਹਿਰ ਸਬੰਧੀ ਸਮਝਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੈਡ ਕਰਾਸ ਵਲੋਂ ਮਾਸਕ, ਸਾਬਣ, ਸੈਨੀਟਾਈਜਰ, ਰਾਸ਼ਣ, ਮਠਿਆਈਆਂ, ਫੱਲ ਫਰੂਟ, ਕਪੱੜੇ ਆਦਿ ਕਬੀਰ ਜੈਯੰਤੀ ਨੂੰ ਮੁੱਖ ਰੱਖਦੇ ਹੋਏ ਵੰਡੇ ਗਏ ਅਤੇ ਭਗਤ ਕਬੀਰ ਜੀ ਦੀ ਸਿਖਿਆਵਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ, ਕਿ ਇਹ ਬਹੁਤ ਉਘੇ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ।
ਇਸ ਮੌਕੇ ਤੇ ਸਕੱਤਰ ਰੈਡ ਕਰਾਸ ਵਲੋਂ ਕਰੀਬ ਜੀ ਵਲੋਂ ਰੱਚੇ ਦੋਹੇਇਆਂ ਦਾ ਵਰਣਨ ਕਰਦੇ ਹੋਏ ਲੋਕਾਂ ਨਾਲ ਸਾਂਝਾ ਕੀਤਾ ਗਿਆ ਕਿ ਕਬੀਰ ਜੀ ਦੇ ਅਨੁਸਾਰ ਇਨਸਾਨੀਅਤ ਤੋਂ ਵੱਧ ਕੇ ਕੋਈ ਧਰਮ ਨਹੀਂ ਹੈ, ਜਿਵੇ ਕਿ ਆਮ ਇੱਕ ਦੋਹਾ ਬਹੁਤ ਹੀ ਪ੍ਰਚਲਿਤ ਹੈ ਜਿਸ ਵਿੱਚ ਭਗਤ ਕਬੀਰ ਜੀ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ
“ਪਹਨ ਪੂਜੇ ਹਰਿ ਮਿਲੇ, ਤੋਹ ਮੈਂ ਪੁਜੂ ਪਹਾੜ।
ਤਾਤੇ ਯੇ ਚੱਕੀ ਭਲੀ, ਪੀਸ ਖਾਏ ਸੰਸਾਰ।”
ਕਿਉਂਕਿ ਕਿ ਉਸ ਸਮੇਂ ਲੋਕ ਬਹੁਤ ਭਰਮਾ ਵਿੱਚ ਪਏ ਹੋਏ ਸਨ।
ਸਕੱਤਰ ਰੈਡ ਰਕਾਸ ਵਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਸਾਨੂੰ ਭਗਤ ਕਬੀਰ ਜੀ ਦੀ ਸਿਖਿਆਵਾਂ ਤੇ ਅਮਲ ਕਰਦੇ ਹੋਏ ਇਨ੍ਹਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਚੰਗਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਕਰਾਸ ਦਾ ਮੁੱਖ ਉਦੇਸ ਸਿਹਤ ਦੀ ਉਨਤੀ ਬਿਮਾਰੀਆਂ ਤੋ ਰੋਕਥਾਮ ਅਤੇ ਮਨੁੱਖੀ ਦੁੱਖ ਨੂੰ ਘੱਟ ਕਰਨਾ ਹੈ।
ਕੋਵਿਡ19 ਦੀ ਮਹਾਮਾਰੀ ਦੋਰਾਨ ਜ਼ਿਲ੍ਹੇ ਦੇ ਲੋੜਵੰਦ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਰਾਸ਼ਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ-ਸੇਵਕਾਂ ਰਾਹੀਂ ਇਕੱਠਾ ਕਰਕੇ ਮੁਹੱਈਆਂ ਕਰਵਾਇਆ ਗਿਆ।
ਮਾਨਯੋਗ ਮੁੱਖ ਮੰਤਰੀ ਜੀ ਵਲੋਂ ਸ਼ੁਰੂ ਕੀਤੇ ਮਿਸਨ ਫਤਿਹ ਤਹਿਤ ਰੈਡ ਕਰਾਸ ਸ਼ਾਖਾ ਕੇਵਲ ਸਹਿਰ ਤਕ ਹੀ ਸੀਮਤ ਨਹੀਂ ਹੈ। ਰੈਡ ਕਰਾਸ ਵਲੋਂ ਪਿੰਡ ਵਿੱਚ ਜਾ ਕੇ ਵੀ ਲੋਕਾਂ ਨੂੰ ਕੋਵਿਡ19 ਦੀ ਬਿਮਾਰੀ ਤੋ ਬਚਣ ਲਈ ਸਮਝਾਇਆ ਜਾਂਦਾ ਹੈ ਕਿ ਇਸ ਸਮੇਂ ਸਾਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਅਤਿ ਜਰੂਰੀ ਹੈ ਕਿ ਦੋ ਗਜ਼ ਦੀ ਦੂਰੀ, ਮਾਸਕ ਪਹਿਨਣਾਂ, ਹੱਥਾਂ ਨੂੰ ਲੋੜ ਅਨੁਸਾਰ ਸਾਫ ਰੱਖਣਾ, ਭੀੜ ਭਾੜ ਵਾਲਿਆਂ ਥਾਵਾਂ ਤੇ ਘੱਟ ਤੋਂ ਘੱਟ ਜਾਣਾ। ਸਾਨੂੰ ਸਾਫ ਸਫਾਈ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।

Spread the love