ਰੈਸਕਿਊ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋਂ ਪੰਛੀ (ਬਾਜ਼) ਰਿਸਕਿਊ ਕਰਕੇ ਅਸਮਾਨ ਦੀਆਂ ਲਾਵੀਆਂ ਉਡਾਰੀਆਂ

Civil Defense Team
ਰੈਸਕਿਊ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋਂ ਪੰਛੀ (ਬਾਜ਼) ਰਿਸਕਿਊ ਕਰਕੇ ਅਸਮਾਨ ਦੀਆਂ ਲਾਵੀਆਂ ਉਡਾਰੀਆਂ

ਬਟਾਲਾ 5 ਫਰਵਰੀ 2024

ਧਰਤੀ ਦੇ ਸਾਰੇ ਜੀਵਾਂ ਕਰਕੇ ਹੀ ਇਸ ਦੀ ਖੂਬਸੂਰਤੀ ਹੈ ਜੋ ਸਭ ਇਕ ਲੜੀ ਵਿਚ ਪਰੋਏ ਹਨ ਪਰ ਜਦੋ ਮਨੁੱਖ ਇਸ ਧਰਤੀ ਦਾ ਸਰਦਾਰ ਸਮਝਣ ਲੱਗ ਪੈਦਾ ਹੈ ਤਾਂ ਹੋਰਨਾ ਜੀਵਾਂ ਦਾ ਜਾਨੀ ਨੁਕਸਾਨ ਕਰਦਾ ਹੈ ਜਿਸ ਕਰਕੇ ਕਈ ਜਾਤੀਆ ਅਲੋਪ ਹੋ ਗਈਆਂ ਹਨ ।ਸਿਵਲ ਡਿਫੈਂਸ ਟੀਮ ਨੂੰ ਹਰਜੋਤ ਸਿੰਘ ਮਠਾਰੂ ਵਲੋ ਸੂਚਨਾ ਦਿੱਤੀ ਕਿ ਇਕ ਬਾਜ਼ ਪਿੱਪਲ ਦੇ ਰੁੱਖ ਉਪਰ ਬੈਂਕ ਕਲੋਨੀ ਹੰਸਲੀ ਦੇ ਕੰਢੇ ਚਾਈਨਾ ਡੋਰ ਵਿਚ ਜਕੜਿਆ ਮੌਤ ਤੇ ਜੀਵਨ ਦੀ ਜੰਗ ਲੜ ਰਿਹਾ ਹੈ ।

ਸੂਚਨਾ ਮਿਲਦੇ ਹੀ ਸਿਵਲ ਡਿਫੈਂਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਹਰਕਤ ਵਿਚ ਆਈਆਂ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਇਜਾ ਲੈਣ ਉਪਰੰਤ ਰੈਸਕਿਊ ੳਪਰੇਸ਼ਨ ਸ਼ੁਰੂ ਕਰ ਦਿੱਤਾ ।  ਫਾਇਰ ਅਫ਼ਸਰ ਰਕੇਸ਼ ਕਮੁਾਰ, ਜਸਬੀਰ ਸਿੰਘ ਤੇ ਹਰਬਖਸ਼ ਸਿੰਘ ਅਗਵਾਈ ਵਿਚ ਰਾਕੇਸ਼ ਗੁਪਤਾ ਨੇ ਹਿੰਮਤ ਦਿਖਾਉਂਦੇ ਹੋਏ 60 ਫੁੱਟ ਉਪਰ ਚੜਕੇ ਕੇ ਲੰਬੀ ਢਾਂਗੀ ਤਕਰੀਬਨ 20 ਫੁੱਟ ਨਾਲ ਉਸ ਨੂੰ ਛੁਡਾਇਆ ਤੇ ਬੇਜੁਬਾਨ ਪੰਛੀ ਦੀ ਜੀਵਨ ‘ਤੇ ਜਿਤ ਹੋਈ ।

ਉਪਰੰਤ ਰੈਸਕਿਊ ਟੀਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਹੜੀ ਮੌਕੇ ਪਤੰਗਬਾਜ਼ੀ ਵਿਚ ਚਾਇਨਾ ਡੋਰ ਵਰਤੋ ਨੂੰ ਸਮਾਂ ਹੋ ਗਿਆ ਪਰ ਉਸ ਦਾ ਅਸਰ ਅਜੇ ਵੀ ਮਿਲ ਰਿਹਾ ਹੈ ਜੋ ਬੇਜੁਬਾਨ ਪੰਛੀਆਂ ਦੀ ਜਾਨ ਦਾ ਦੁਸ਼ਮਣ ਬਣ ਰਹੀ ਹੈ । ਇਸ ਬਾਰੇ ਸੋਚਣ ਸਮਝਣ ਦੀ ਜਰੂਰਤ ਹੈ । ਅਜਿਹੀ ਘਟਨਾ ਕਿਤੇ ਵੀ ਦਿਸੇ ਤਾਂ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਜਾਂ ਸਿਵਲ ਡਿਫੈਂਸ ਨੂੰ ਸੂਚਨਾ ਦਿੱਤੀ ਜਾਵੇ। ਇਸ ਰੈਸਕਿਊ ਵਿਚ ਰਾਜਿੰਦਰਪਾਲ ਸਿੰਘ ਮਠਾਰੂ, ਹਰਪ੍ਰੀਤ ਸਿੰਘ, ਸ਼ਿਵਮ ਸ਼ਰਮਾਂ ਤੇ ਬਲਵਿੰਦਰਪਾਲ ਨੇ ਵੀ ਹਿੱਸਾ ਲਿਆ ।

Spread the love