ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਨਲਾਈਨ ਵੈਬੀਨਾਰ ਦਾ ਕੀਤਾ ਗਿਆ ਆਯੋਜਨ 

ਫਿਰੋਜ਼ਪੁਰ, 16 ਜਨਵਰੀ 2024

            ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰ, ਫਿਰੋਜ਼ਪੁਰ ਵੱਲੋਂ ਕਮਾਂਡਿੰਗ ਅਫਸਰ ਭਾਰਤੀ ਹਵਾਈ ਸੈਨਾ ਅੰਬਾਲਾ ਕੈਂਟ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ 11 ਵਜੇ ਤੱਕ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

            ਇਸ ਸਬੰਧੀ  ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰਵਾਯੂ ਦੀ ਕੀਤੀ ਜਾ ਰਹੀ ਭਰਤੀ ਸਬੰਧੀ ਪ੍ਰਾਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਵੈਬੀਨਾਰ ਵਿੱਚ ਪ੍ਰਾਰਥੀਆਂ ਨੂੰ ਭਰਤੀ ਸਬੰਧੀ ਦੱਸਿਆ ਗਿਆ ਕਿ ਇਸ ਭਰਤੀ ਦੀ ਰਜਿਸਟ੍ਰੇਸ਼ਨ ਮਿਤੀ 17-01-2024 ਤੋਂ ਮਿਤੀ 06-02-2024 ਤੱਕ ਹੋਵੇਗੀ ਅਤੇ ਬਾਰਵੀਂ ਪਾਸ ਪ੍ਰਾਰਥੀ ਰਜਿਸਟਰ ਕਰ ਸਕਦੇ ਹਨ ਅਤੇ ਉਨ੍ਹਾਂ ਅਗਨੀਵੀਰਵਾਯੂ ਵਿੱਚ ਰੋਜ਼ਗਾਰ ਦੇ ਮੌਕੇ ਅਤੇ ਚੁਣੌਤੀਆਂ ਦੇ ਵਿਸ਼ੇ ਉੱਤੇ ਪ੍ਰਾਰਥੀਆਂ ਨੂੰ ਗਾਈਡ ਕੀਤਾ ਗਿਆ ਤਾਂ ਜ਼ੋ ਇਸ ਕਿੱਤੇ ਸਬੰਧੀ ਭਰਪੂਰ ਜਾਣਕਾਰੀ ਹਾਸਿਲ ਕਰ ਰੋਜ਼ਗਾਰ ਵੱਲ ਵੱਧ ਸਕਣ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜੋ ਅਗਨੀਵੀਰਵਾਯੂ ਸਬੰਧੀ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ 94654-74122 ਤੇ ਸੰਪਰਕ ਕਰ ਸਕਦੇ ਹਨ ਜਾਂ ਦਫ਼ਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਿਰੋਜਪੁਰ, ਆਈ-ਬਲਾਕ, ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਵਿਖੇ ਆ ਸਕਦੇ ਹਨ।