ਲਾਇਬ੍ਰੇਰੀ ਲੰਗਰ ਮੁਹਿੰਮ ਨਾਲ ਜੁੜ ਕੇ ਵਿਦਿਆਰਥੀ ਮਾਪੇਂ ਅਤੇ ਅਧਿਆਪਕ ਬਾਗੋ ਬਾਗ

ਗਿਆਨ ਵੰਡਣ ਦੀ ਨਿਵੇਕਲੀ ਮੁਹਿੰਮ ਬਣਿਆ ਕਿਤਾਬਾਂ ਦਾ ਲੰਗਰ
ਪਹਿਲੇ ਦਿਨ ਵੰਡੀਆ ਡੇੜ ਲੱਖ ਤੋ ਵੱਧ ਕਿਤਾਬਾਂ
ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀ ਦੀ ਸਮਾਜ ਵੱਲੋ ਕੀਤੀ ਜਾ ਰਹੀ ਹੈ ਪ੍ਰਸ਼ੰਸ਼ਾ
ਫਾਜ਼ਿਲਕਾ 15 ਜੁਲਾਈ 2021
ਫਾਜਿਲਕਾ ਜ਼ਿਲੇ੍ਹ ਵਿੱਚ ਲਾਇਬ੍ਰੇਰੀ ਲੰਗਰ ਪ੍ਰੋਗਰਾਮ ਨੂੰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪਤਵੰਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਡੇੜ ਲੱਖ ਤੋਂ ਵੱਧ ਲਾਇਬ੍ਰੇਰੀ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਹਨ। ਹਜ਼ਾਰਾਂ ਅਧਿਆਪਕ ਅਤੇ ਸਕੂਲ ਮੁੱਖੀ ਵਿਦਿਆਰਥੀਆਂ ਦੇ ਘਰ ਪਹੁੰਚੇ ਸਨ ਅਤੇ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਵਿੱਦਿਅਕ ਇਤਿਹਾਸ ਵਿੱਚ ਵੱਡਾ ਬਣਾਉਣ ਲਈ ਜਨਤਕ ਥਾਵਾਂ ਅਤੇ ਗੁਰਦੁਆਰਿਆਂ ਵਿਚ ਕਿਤਾਬਾਂ ਦੇ ਸਟਾਲ ਲਗਾਏ ਗਏ।
ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਫਾਜਿਲਕਾ ਦੇ ਸਰਕਾਰੀ ਸਕੂਲਾਂ ਨੇ ਅੱਜ `ਇੱਕ ਲਾਇਬ੍ਰੇਰੀ ਲੰਗਰ `ਦਾ ਆਯੋਜਨ ਕੀਤਾ, ਜਿੱਥੇ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪੇ ਅਤੇ ਪਿੰਡਾ ਦੇ ਸ਼ਹਿਰ ਦੇ ਨੌਜਵਾਨ ਵੀ ਕਿਤਾਬਾਂ ਲੈਣ ਲਈ ਆਏ ਹੋਏ ਸਨ।
ਜਾਣਕਾਰੀ ਅਨੁਸਾਰ ਇਸ ਨਿਵੇਕਲੀ ਪਹਿਲਕਦਮੀ ਰਾਹੀਂ ਅੱਜ ਫਾਜਿਲਕਾ ਵਿਖੇ ਵਿਦਿਆਰਥੀਆਂ ਵਿੱਚ ਤਕਰੀਬਨ 150000 ਦੋ ਲੱਖ ਤੋ ਵੱਧ ਕਿਤਾਬਾਂ ਵੰਡੀਆਂ ਗਈਆਂ।
ਡੀਈਓ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਉਪਰਾਲੇ ਰਾਹੀਂ ਉਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਨੂੰ ਕਿਤਾਬਾਂ ਮੁਫਤ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਇਹ ਪਹਿਲ ਹੁਣ ਵਧੇਰੇ ਮਹੱਤਵ ਰੱਖਦੀ ਹੈ ਕਿਉਂਕਿ ਵਿਦਿਆਰਥੀ ਮਹਾਂਮਾਰੀ ਦੇ ਕਾਰਨ ਘਰ ਵਿੱਚ ਰਹਿਣ ਲਈ ਪਾਬੰਦ ਹਨ। ਇਸ ਤਰ੍ਹਾਂ ਇਹ ਆਪਣੇ ਆਪ ਨੂੰ ਐਕਸਪੋਜਰ ਕੀਤੇ ਬਗੈਰ ਕਿਤਾਬਾਂ ਨਾਲ ਲਾਭਕਾਰੀ ਢੰਗ ਨਾਲ ਜੁੜਨ ਵਿੱਚ ਸਹਾਇਤਾ ਕਰੇਗਾ। ਉਹਨਾਂ ਵੱਲੋਂ ਅੱਜ ਉਚੇਚੇ ਤੌਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਵਿਖੇ ਨਵੀ ਬਣੀ ਸ਼ਾਨਦਾਰ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਲਈ ਸੋਸ਼ਲ ਸਾਈਟਾਂ ਰਾਹੀਂ ਵੱਡੇ ਪੱਧਰ ‘ਤੇ ਪੋਸਟਰ ਮੁਹਿੰਮਾਂ ਅਤੇ ਗੁਰੂਘਰਾਂ ਅਤੇ ਜਨਤਕ ਥਾਵਾਂ ਤੋਂ ਐਲਾਨ ਕੀਤੇ ਗਏ ਸਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਸ੍ਰੀਮਤੀ ਅੰਜੂ ਸੇਠੀ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੀਆਂ ਕਈ ਕਿਤਾਬਾਂ ਨਾ ਸਿਰਫ ਵਿਦਿਆਰਥੀਆਂ, ਬਲਕਿ ਮਾਪਿਆਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਸਥਾਨਕ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਜਦੋਂ ਉਹ ਆਪਣੇ ਗੁਆਂਢੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਿਤਾਬਾਂ ਲੈਣ ਆਏ।
ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਕਿਹਾ, ਮੀਡੀਆ ਅਤੇ ਪੀ ਪੀ ਪੀ ਪੀ ਟੀਮਾਂ ਨਾਲ ਆਨਲਾਈਨ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਸਕੂਲਾਂ ਲਈ ਵੱਖ ਵੱਖ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ, ਤਾਂ ਜੋ ਮਾਪਿਆਂ ਅਤੇ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਸਮਾਗਮ ਵਿੱਚ ਵੱਡੀ ਸਫਲਤਾ ਪ੍ਰਾਪਤ ਹੋ ਸਕੇ। ਉਹਨਾਂ ਕਿਹਾ ਕਿ ਲਾਇਬ੍ਰੇਰੀ ਲੰਗਰ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਅਤੇ ਹੁਣ ਇਹ ਗਤੀਵਿਧੀ ਨਿਯਮਤ ਅਧਾਰ `ਤੇ ਆਯੋਜਿਤ ਕੀਤੀ ਜਾਏਗੀ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਨੇ ਕਿਹਾ ਕਿ ਜਿਵੇਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਮਾਗਮ ਵਿੱਚ ਹਿੱਸਾ ਲਿਆ ਹੈ, ਹੁਣ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੁਣੀਆਂ ਕਿਤਾਬਾਂ ’ਤੇ ਸਮੀਖਿਆ ਲਿਖਣ ਲਈ ਵੀ ਉਤਸ਼ਾਹਤ ਕੀਤਾ ਜਾਵੇਗਾ।
ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਚਾਨਣ ਵਾਲਾ ਦੇ ਮੁੱਖ ਅਧਿਆਪਕ ਲਵਜੀਤ ਸਿੰਘ ਗਰੇਵਾਲ ਹੋਰਾਂ ਨੇ ਅੱਜ ਲਾਇਬ੍ਰੇਰੀ ਲੰਗਰ ਅਭਿਆਨ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਾ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਪੌਦੇ ਵੀ ਵੰਡੇ।
ਸੀਐਚਟੀ ਪੁਸ਼ਪਾ ਕੁਮਾਰੀ ਨੇ ਸਿੱਖਿਆ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿੱਦਿਅਕ ਮੇਲੇ ਵਿਦਿਆਰਥੀਆਂ ਵਿਚ ਅਕਾਦਮਿਕ ਕਦਰਾਂ ਕੀਮਤਾਂ ਪੈਦਾ ਕਰਨਗੇ।
ਸਮਾਰਟ ਸਕੂਲ ਸ਼ਤੀਰਵਾਲਾ ਦੇ ਮੁੱਖੀ ਨੌਰੰਗ ਲਾਲ ਅਤੇ ਅਧਿਆਪਕ ਕੁਲਦੀਪ ਸਿੰਘ ਸੱਭਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਲਾਇਬ੍ਰੇਰੀ ਦੀਆਂ ਨੱਬੇ ਪ੍ਰਤੀਸ਼ਤ ਤੋਂ ਵੱਧ ਕਿਤਾਬਾਂ ਵਿਦਿਆਰਥੀਆਂ ਨੇ ਲਈਆਂ।
ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਦੇ ਇੰਚਾਰਜ ਸੀਐਚਟੀ ਦੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਉਤਸ਼ਾਹ ਦਰਸਾਉਂਦਾ ਹੈ ਕਿ ਸਮਾਜ ਨੇ ਵਿਭਾਗ ਦੇ ਸਮਾਰਟ ਸਕੂਲ ਨੀਤੀਆਂ ਅਤੇ ਵਿਕਾਸ ਪ੍ਰੋਗਰਾਮਾਂ ਦੀ ਹਮਾਇਤ ਕੀਤੀ ਹੈ।
ਸਮਾਰਟ ਪ੍ਰਾਇਮਰੀ ਸਕੂਲ ਸੁਰੇਸ਼ ਵਾਲਾ ਸ਼ੈਣੀਆ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਨੀਤੂ ਸਚਦੇਵਾ, ਅਧਿਆਪਕਾਂ ਹਰਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ 249 ਕਿਤਾਬਾਂ ਵੱਡੇ ਕੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਹੈ।
ਜਿਕਰਯੋਗ ਹੈ ਕਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਲਈ ਪਿੰਡਾਂ ਵਿੱਚ ਆਪਣੀਆਂ ਕਾਰਾ ਅਤੇ ਹੋਰ ਨਿੱਜੀ ਵਾਹਨਾਂ ਵਿਚ ਬੈਨਰ ਲਗਾ ਕੇ ਅਤੇ ਕਿਤਾਬਾਂ ਡਿਕੀ ਵਿਚ ਰੱਖ ਕੇ ਵਿਦਿਆਰਥੀਆਂ ਵਿਚ ਕਿਤਾਬਾਂ ਵੰਡਣ ਲਈ ਚੱਕਰ ਲਗਾਏ।
ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਮੁਹੰਮਦ ਅਮੀਰ ਦੀ ਅਧਿਆਪਕਾ ਮਮਤਾ ਸਚਦੇਵਾ ਸਟੇਟ ਅਵਾਰਡੀ ਅਤੇ ਮੈਡਮ ਸ਼ੈਲ ਕੁਮਾਰੀ ਨੇ ਦੱਸਿਆ ਕਿ ਕਿਤਾਬਾਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇੱਕ ਵੱਖਰੀ ਕਿਸਮ ਦਾ ਚਾਅ ਪਾਇਆ ਗਿਆ।
ਡਾ: ਬੱਲ ਅਤੇ ਮੈਡਮ ਸੇਠੀ ਵੱਲੋਂ ਆਪ ਅਗਵਾਈ ਕਰਕੇ ਬੱਚਿਆਂ ਦੇ ਘਰਾਂ ਤੱਕ ਕਿਤਾਬਾਂ ਪਹੁੰਚਾਇਆ ਅਤੇ ਪੁਸਤਕਾਂ ਦੇ ਤਿਉਹਾਰ ਨੂੰ ਇਸ ਮਹਾਂਮਾਰੀ ਦੇ ਯੁੱਗ ਵਿੱਚ ਉਤਸ਼ਾਹੀ, ਬੇਮਿਸਾਲ ਅਕਾਦਮਿਕ ਅਤੇ ਇਤਿਹਾਸਕ ਗਤੀਵਿਧੀ ਕਰਾਰ ਦਿੱਤਾ।

Spread the love