ਲਾਲੜੂ ਪੁਲਿਸ ਨੇ ਤਿੰਨ ਮੁਲਜ਼ਮਾਂ ਗ੍ਰਿਫਤਾਰ ਕਰਕੇ ਨਸ਼ੀਲੀ ਗੋਲੀਆ ਅਤੇ 10672 ਕੈਪਸੂਲ ਕੀਤੇ ਬ੍ਰਾਮਦ

ਐਸ.ਏ.ਐਸ ਨਗਰ, 10 ਜੂਨ 2021
ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪਹਿਲਾਂ ਵੀ ਬਾਹਰਲੇ ਰਾਜਾਂ ਤੋ ਨਸ਼ੇ ਦੀ ਤਸ਼ਕਰੀ ਆਮ ਕਰਕੇ ਆਉਂਦੀ ਰਹਿੰਦੀ ਹੈ ਅਤੇ ਤਸ਼ਕਰਾ ਨੂੰ ਪੁਲਿਸ ਵੱਲੋ ਕਾਬੂ ਕੀਤਾ ਜਾਂਦਾ ਹੈ ਜਿਸ ਦੀ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਚ ਅੰਤਰ ਰਾਜੀ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਗਰੇਵਾਲ, ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਸਬ ਇੰਸਪੈਕਟਰ ਭਿੰਦਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 09/06/2021 ਨੂੰ ਦੋਰਾਨੇ ਨਾਕਾਬੰਦੀ ਝਰਮੜੀ ਬੈਰੀਅਰ ਕੋਲ ਤਿੰਨ ਨੋਜਵਾਨ ਵਿਅਕਤੀ ਜਿਨਾ ਨੇ ਆਪਣੇ ਮੋਢਿਆ ਤੇ ਪਿੱਠੂ ਬੈਗ ਪਾਏ ਹੋਏ ਸਨ ਆਉਂਦੇ ਦਿਖਾਈ ਦਿਤੇ ,ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਮੋਕਾ ਤੋ ਖਿਸਕਣ ਲੱਗੇ, ਜਿਨਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਤੋ ਉਨਾ ਦਾ ਨਾਮ/ਪਤਾ ਪੁਛਿਆ ਇਨ੍ਹਾਂ ਵਿੱਚੋ ਇੱਕ ਵਿਅਕਤੀ ਨੇ ਆਪਣਾ ਨਾਮ ਰਾਹੁਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਰਾਮ ਨਗਰ ਕਲੋਨੀ ਇਸਲਾਮਾਬਾਦ ਅਮ੍ਰਿੰਤਸਰ ਸਾਹਿਬ ਉਮਰ ਕਰੀਬ 33 ਸਾਲ ਦਸਿਆ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਰਣਜੀਤ ਕੁਮਾਰ ਪੁੱਤਰ ਸੰਤੋਖ ਸਿੰਘ ਵਾਸੀ ਰਣਜੀਤ ਅਵੈਨਿਊ ਸੀ ਬਲਾਕ ਅਮ੍ਰਿੰਤਸਰ ਉਮਰ ਕਰੀਬ 39 ਸਾਲ ਦਸਿਆ ਅਤੇ ਤੀਜੇ ਵਿਅਕਤੀ ਨੇ ਆਪਣਾ ਨਾਮ ਸੰਨੀ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਗੁਰੁ ਨਾਨਕਪੁਰਾ ਮਕਾਨ ਨੰ 14/16 ਗਲੀ ਨੰ 8 ਅਮ੍ਰਿੰਤਸਰ ਉਮਰ ਕਰੀਬ 33 ਸਾਲ ਦੱਸਿਆ ।ਜਿਨ੍ਹਾਂ ਦੇ ਕਬਜੇ ਵਾਲੇ ਪਿੱਠੂ ਬੈਗਾਂ ਦੀ ਤਲਾਸੀ ਸ੍ਰੀ ਗੁਰਬਖਸ਼ੀਸ ਸਿੰਘ ਉੱਪ ਕਪਤਾਨ ਪੁਲਿਸ ਡੇਰਾਬਸੀ ਜਿਲ੍ਹਾ ਐਸ ਏ ਐਸ ਨਗਰ ਜੀ ਦੀ ਹਾਜਰੀ ਵਿਚ ਅਮਲ ਵਿੱਚ ਲਿਆਂਦੀ ਗਈ ਤਲਾਸ਼ੀ ਕਰਨੇ ਪਰ ਪਹਿਲੇ ਨੌਜਵਾਨ ਵਿਅਕਤੀ ਰਾਹੁਲ ਕੁਮਾਰ ਉਕਤ ਦੇ ਬੈਗ ਵਿੱਚੋ ਨਸ਼ੀਲੇ ਕੈਪਸੂਲ PROXYWEL SPAS ਕੁੱਲ 2560 ਬਰਾਮਦ ਹੋਏ, ਦੂਜੇ ਨੋਜਵਾਨ ਵਿਅਕਤੀ ਰਣਜੀਤ ਸਿੰਘ ਉਕਤ ਦੇ ਬੈਗ ਵਿੱਚੋ 2712 PROXYWEL SPAS ਕੈਪਸੂਲ ਬਰਾਮਦ ਹੋਏ ਅਤੇ ਤੀਜੇ ਨੋਜਵਾਨ ਵਿਅਕਤੀ ਸੰਨੀ ਕੁਮਾਰ ਉਕਤ ਮੋਮੀ ਲਿਫਾਫੇ ਵਿੱਚੋ RADOL -100 , ਕੁੱਲ 3000 ਨਸ਼ੀਲੀਆ ਗੋਲੀਆਂ ਅਤੇ ALPRASAFE – 0.5 ਕੁੱਲ 2400 ਨਸ਼ੀਲੀਆ ਗੋਲੀਆਂ ਬਰਾਮਦ ਹੋਈਆ ਜਿਸ ਪਰ ਉਕਤਾਨ ਵਿਅਕਤੀਆ ਖਿਲਾਫ ਮੁਕੱਦਮਾ ਨੰ 101 ਮਿਤੀ 09.06.2021 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤਾਨ ਵਿਅਕਤੀਆ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ।ਜਿਨਾ ਨੂੰ ਅੱਜ ਮਿਤੀ 10.06.2021 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ।ਦੋਸ਼ੀਆ ਨੇ ਆਪਣੀ ਪੁੱਚ ਗਿੱਛ ਵਿੱਚ ਦਸਿਆ ਹੈ ਕਿ ਦੋਸੀ ਰਣਜੀਤ ਸਿੰਘ ਅਮ੍ਰਿੰਤਸਰ ਕਚਹਿਰੀ ਵਿੱਚ ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ ਅਤੇ ਸੰਨੀ ਕੁਮਾਰ ਉਕਤ ਜਿਸਨੇ ਅਮ੍ਰਿੰਤਸਰ ਕਰੋਕਰੀ ਦੀ ਦੁਕਾਨ ਕਰਦਾ ਹੈ ਅਤੇ ਦੋਸ਼ੀ ਰਾਹੁਲ ਕੁਮਾਰ ਉਕਤ ਜੋ ਸੀਲਿੰਗ ਦਾ ਕੰਮ ਕਰਦਾ ਹੈ ਜੋ ਤਿੰਨੇ ਦੋਸ਼ੀ ਕਿਸੇ ਵਿਅਕਤੀ ਪਾਸੋ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆ ਲੈ ਕਿ ਆ ਰਹੇ ਸਨ ਜਿਨਾ ਨੇ ਆਪਣੇ ਰਿਹਾਇਸ਼ੀ ਪਤੇ ਤੇ ਪੁੱਜ ਕਿ ਇਹ ਨਸ਼ੀਲੀ ਗੋਲੀਆ ਅਤੇ ਕੈਪਸੂਲ ਆਪਣੇ ਪੱਕੇ ਗਾਹਕਾ ਤੇ ਆਮ ਲੋਕਾ ਨੂੰ ਵੇਚਨੇ ਸਨ ਜੋ ਪੁਲਿਸ ਦੇ ਕਾਬੂ ਆ ਗਏ।ਹਨ ਜਿਨਾ ਪਾਸੋ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ :-
1. ਰਾਹੁਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਰਾਮ ਨਗਰ ਕਲੋਨੀ ਇਸਲਾਮਾਬਾਦ ਅਮ੍ਰਿੰਤਸਰ
2. ਰਣਜੀਤ ਕੁਾਮਰ ਪੁੱਤਰ ਸੰਤੋਖ ਸਿੰਘ ਵਾਸੀ ਰਣਜੀਤ ਅਵੈਨਿਊ ਸੀ ਬਲਾਕ ਅਮ੍ਰਿੰਤਸਰ
3. ਸੰਨੀ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਗੁਰੁ ਨਾਨਕਪੁਰਾ ਮਕਾਨ ਨੰ 14/16 ਗਲੀ ਨੰ 8 ਅਮ੍ਰਿੰਤਸਰ
ਬ੍ਰਾਮਦਗੀ :-ਕੁੱਲ ਬਰਾਮਦਾ ਨਸ਼ੀਲੀ ਗੋਲੀਆ ਅਤੇ ਕੈਪਸੂਲ 10672

Spread the love