ਲੁਧਿਆਣਾ, 15 ਜੁਲਾਈ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਜਿਲੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਾਬਿਲ ਹੋ ਸਕਣ।
ਇਸੇ ਤਹਿਤ ਅੱਜ ਵਿਸ਼ਵ ਯੂਥ ਹੁਨਰ ਦਿਵਸ ਲੁਧਿਆਣਾ ਦੇ ਵੱਖ-ਵੱਖ ਸਕਿੱਲ ਸੈਂਟਰਾਂ ‘ਤੇ ਮਨਾਇਆ ਗਿਆ। ਸਿੱਖਿਆਰਥੀਆਂ ਵੱਲੋਂ ਹੁਨਰ ਦੀ ਮੁਹਾਰਤ ਦਿਖਾਈ ਗਈ। ਇਸੇ ਲੜੀ ਤਹਿਤ ਡੀ.ਡੀ.ਯੂ.ਜੀ.ਕੇ.ਵਾਈ. ਸਕੀਮ ਅਧੀਨ ਸੀ.ਟੀ.ਆਰ. ਲੁਧਿਆਣਾ ਵੱਲੋ ਕਿੱਟ ਅਤੇ ਸਰਟੀਫਿਕੇਟ ਵੰਡ ਸਮਾਰੋਹ ਰੱਖਿਆ ਗਿਆ। ਇਹ ਸਕੀਮ ਖਾਸ ਕਰਕੇ ਰੂਰਲ ਬੱਚਿਆ ਨੂੰ ਹੁਨਰਮੰਦ ਬਨਾਉਣ ਲਈ ਚਲਾਈ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਸਿਖਲਾਈ ਸੈੱਟਰ ਤੱਕ ਆਉਣ ਜਾਉਣ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।
ਇਸ ਸਮਾਰੋਹ ਨੂੰ ਸੰਬੋਧਨ ਕਰਨ ਲਈ ਸ੍ਰੀ ਏ.ਪੀ ਸ਼ਰਮਾ, ਜੀ.ਐਮ. ਸੀ.ਟੀ.ਆਰ. ਲੁਧਿਆਣਾ ਅਤੇ ਸ੍ਰੀ ਜਗਦੀਪ ਸੈਣੀ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਬੱਚਿਆ ਨੂੰ ਸਕਿੱਲ ਕੋਰਸਾਂ ਨੂੰ ਪੁਰੀ ਲਗਨ ਨਾਲ ਸਿੱਖਣ ਲਈ ਪ੍ਰੇਰਿੱਤ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮਂੇ ਵਿੱਚ ਉਹ ਆਪਣੇ ਪੈਰਾ ‘ਤੇ ਖੜੇ ਹੋ ਸਕਣ। ਉਨਾ ਵੱਲੋ ਮਿਹਨਤ ਹੀ ਸਫਲਤਾ ਦੀ ਕੁੰਝੀ ਬਾਰੇ ਬੱਚਿਆਂ ਨੂੰ ਪ੍ਰੇਰਿੱਤ ਕੀਤਾ।
ਇਸ ਮੌਕੇ ਸ੍ਰੀਮਤੀ ਰਵੀਜੋਤ ਕੋਰ, ਸ੍ਰੀ ਪ੍ਰਿੰਸ ਕੁਮਾਰ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਲੁਧਿਆਣਾ ਅਤੇ ਸੀ.ਟੀ.ਆਰ. ਲੁਧਿਆਣਾ ਦੀ ਡੀ.ਡੀ.ਯੂ.ਜੀ.ਕੇ.ਵਾਈ ਸ਼ਾਖਾ ਦੇ ਕਰਮਚਾਰੀ ਵੀ ਮੋਜੂਦ ਸਨ।