ਲੁਧਿਆਣਾ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲੇ 09 ਸਤੰਬਰ ਤੋਂ 17 ਸਤੰਬਰ ਤੱਕ ਲਗਾਏ ਜਾਣਗੇ – ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ

ਪ੍ਰਾਰਥੀ ਵੱਧ ਤੋਂ ਵੱਧ ਰੋਜ਼ਗਾਰ ਪ੍ਰਾਪਤ ਕਰਨ ਲਈ ਪੋਰਟਲ ‘ਤੇ ਰਜਿਸਟਰ ਕਰਨ – ਨਵਦੀਪ ਸਿੰਘ ਡਿਪਟੀ ਸੀ.ਈ.ਓ.
ਲੁਧਿਆਣਾ 23 ਜੁਲਾਈ  2021 ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਸਕੀਮ ਅਧੀਨ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਸ਼੍ਰੀ ਅਮਿਤ ਪੰਚਾਲ ਦੀ ਪ੍ਰਧਾਨਗੀ ਹੇਠ ਗਵਰਨਿੰਗ ਕਾਊਂਸਲ ਦੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਮੀਟਿੰਗ ਦੌਰਾਨ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਹੀਨਾ ਸਤੰਬਰ 2021 ਵਿੱਚ 7ਵਾਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਮੇਲਾ 09 ਸਤੰਬਰ, 2021 ਤੋਂ 17 ਸਤੰਬਰ, 2021 ਤੱਕ ਲਗਾਏ ਜਾਣਗੇ, ਜਿਸ ਵਿੱਚ ਅਧਿਕਾਰੀਆਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ ਅਸਾਮੀਆਂ ਵੱਖ-ਵੱਖ ਕੰਪਨੀਆਂ, ਐਸੋਸ਼ੀਏਸ਼ਨ, ਇੰਡਸਟਰੀ ਹਾਊਸ, ਇੰਪਲੋਅਰਜ਼ ਤੋਂ ਇਕੱਤਰ ਕਰਨ ਦੀ ਹਦਾਇਤ ਕੀਤੀ ਗਈ, ਜਿਸ ਵਿੱਚ ਮੁੱਖ ਤੌਰ ‘ਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ, ਡੀ.ਆਈ.ਸੀ., ਲੇਬਰ ਡਿਪਾਰਟਮੈਂਟ, ਡਿਸਟ੍ਰਿਕ ਫੇਕਟਰੀਜ਼, ਨਹਿਰੂ ਯੁਵਾ ਕੇਂਦਰ, ਐਸ.ਸੀ. ਕਾਰਪੋਰੇਸ਼ਨ, ਯੂਥ ਸਰਵਿਸਿਜ਼, ਪੀ.ਐਸ.ਡੀ.ਐਮ., ਲੀਡ ਬੈਂਕ, ਬੈਂਕਫਿਕੋ, ਆਰ.ਐਸ.ਟੀ. ਅਤੇ ਹੋਰ ਵਿਭਾਗਾਂ ਨੂੰ ਵੀ ਇਸ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਹਦਾਇਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਪ੍ਰਾਰਥੀ ਵੱਧ ਤੋਂ ਵੱਧ ਰੋਜ਼ਗਾਰ ਪ੍ਰਾਪਤ ਕਰਨ ਲਈ www.pgrkam.com ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਹਰ ਤਰ੍ਹਾਂ ਦੀ ਨੋਕਰੀ ਦੀ ਅਪਡੇਟ ਲਈ http://bit.ly/DbeeLudFb ‘ਤੇ ਚੈੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿਚਲੀਆਂ ਫੈਕਟਰੀਆਂ/ਉਦਯੋਗਾਂ ਜਾਂ ਕਿਸੇ ਹੋਰ ਕੰਪਨੀਆਂ ਦੇ ਮਾਲਕ ਆਪਣੀਆਂ ਖਾਲੀ ਆਸਾਮੀਆਂ ਦੇ ਵੇਰਵਾ ਦਫਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਲੁਧਿਆਣਾ ਦੇ ਵੈੱਬ ਲਿੰਕ https://tinyurl.com/VacancyLdh ‘ਤੇ ਪਾ ਸਕਦੇ ਹਨ।

Spread the love