ਲੈਵਲ 2 ਦੇ 960 ਤੇ ਲੈਵਲ 3 ਦੇ 266 ਬੈੱਡ ਕੀਤੇ ਸਥਾਪਤ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ
ਪ੍ਰਾਈਵੇਟ ਹਸਪਤਾਲਾਂ ਨੂੰ ਆਇਸੋਲੇਸ਼ਨ ਸਹੂਲਤਾਂ ’ਚ ਵਾਧਾ ਕਰਨ ਦੇ ਆਦੇਸ਼ ਜਾਰੀ :- ਜ਼ਿਲਾ ਮੈਜਿਸਟ੍ਰੇਟ
#ਬਠਿੰਡਾ, 16 ਮਈ , 2021 : ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 39 ਪ੍ਰਮੁੱਖ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿਤੇਗਏ ਹਨ। ਜਾਰੀ ਹੁਕਮ ਤਹਿਤ ਪ੍ਰਾਈਵੇਟ ਹਸਪਤਾਲਾਂ ਚ ਲੈਵਲ 2 ਦੇ 960 ਬੈੱਡ ਅਤੇ ਲੈਵਲ 3 ਦੇ 266 ਬੈਡ ਸਥਾਪਤ ਕੀਤੇ ਗਏ ਹਨ।
ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ 55 ਬੈੱਡ ਅਤੇ ਲੈਵਲ 3 ਦੇ 15 ਬੈੱਡ, ਡੀ ਐਚ ਹਸਪਤਾਲ ਲੈਵਲ 2 ਦੇ 50 ਬੈੱਡ, ਐਸ ਡੀ ਐਚ ਘੁੱਦਾ ਲੈਵਲ 2 ਦੇ 50 ਬੈੱਡ, ਡੀ.ਡੀ.ਆਰ.ਸੀ ਦੇ ਲੈਵਲ 2 ਦੇ 25, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 25 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 110 ਬੈੱਡ ਅਤੇ ਲੈਵਲ 3 ਦੇ 88 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 40 ਬੈੱਡ ਅਤੇ ਲੈਵਲ 3 ਦੇ 18 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 15 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਅਮ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 5 ਬੈੱਡ ਅਤੇ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਲੈਵਲ 2 ਦੇ 16 ਬੈੱਡ ਅਤੇ ਅਰੁਣਾ ਹਸਪਤਾਲ ਨੂੰ ਲੈਵਲ 2 ਦੇ 18 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 80 ਬੈੱਡ ਅਤੇ ਲੈਵਲ 3 ਦੇ 50 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 27 ਬੈੱਡ ਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 33 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ ਨਰਸਿੰਗ ਹੋਮ ਲੈਵਲ 2 ਦੇ 14 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 7 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 18 ਬੈੱਡ, ਖਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਲੈਵਲ 2 ਦੇ 16 ਬੈੱਡ, ਪੰਜਾਬ ਕੈਂਸਰ ਕੇਅਰ ਤੇ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 22 ਅਤੇ ਲੈਵਲ 3 ਦੇ 15 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 20 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ, ਸਿੱਧੂ ਹਸਪਤਾਲ ਤੇ ਡਾਇਲਾਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਛਾਬੜਾ ਹਸਪਤਾਲ ਅਤੇ ਟੈਸਟ ਟਿਊਬ ਬੇਬੀ ਸੈਂਟਰ ਨੂੰ ਲੈਵਲ 2 ਦੇ 10 ਬੈੱਡ, ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਰਵਿੰਦਰ ਹਸਪਤਾਲ ਲੈਵਲ 2 ਦੇ 10-10 ਬੈੱਡ, ਬਠਿੰਡਾ ਨਿਊਰੋ ਸਪਾਇਨ ਐਂਡ ਟਿਰਿਊਮਾ ਸੈਂਟਰ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 4 ਬੈੱਡ, ਐਮ. ਜੀ ਹਸਪਤਾਲ ਬਠਿੰਡਾ ਤੇ ਜੀਵੀਆ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8-8 ਬੈੱਡ, ਨਵਜੀਵਨ ਨਰਸਿੰਗ ਹੋਮ ਤੇ ਨਿਊ ਸਿਟੀ ਹਸਪਤਾਲ ਨੂੰ ਲੈਵਲ 2 ਦੇ 10-10 ਬੈੱਡ, ਅਪੈਕਸ ਹਸਪਤਾਲ ਐਨ.ਐਚ.ਸੈਵਨ ਰਾਮਪੁਰਾ ਫ਼ੂਲ ਲੈਵਲ 2 ਦੇ 18 ਬੈੱਡ, ਕ੍ਰਿਸ਼ਨਾ ਮੋਹਨ ਦਿੱਲੀ ਚਿਲਡਰਨ, ਮਲਟੀਸਪੈਸ਼ਲਿਸਟ ਹਪਸਤਾਲ ਨੇੜੇ ਵੀਰ ਕਲੋਨੀ ਬਠਿੰਡਾ ਲੈਵਲ 2 ਦੇ 10 ਬੈੱਡ, ਆਸ਼ੀਰਵਾਦ ਹਸਪਤਾਲ ਲੈਵਲ 2 ਦੇ 5 ਬੈੱਡ, ਆਰ.ਜੀ. ਹਸਪਤਾਲ, 40 ਫੁੱਟ ਨਾਮਦੇਵ ਰੋਡ ਲੈਵਲ 2 ਦੇ 8 ਬੈੱਡ, ਮਾਨ ਸਪੈਸ਼ਲਿਸਟ ਹਸਪਤਾਲ, ਅਜੀਤ ਰੋਡ ਗਲੀ ਨੰਬਰ 31 ਬਠਿੰਡਾ ਲੈਵਲ 2 ਦੇ 18 ਬੈੱਡ, ਜੈਮ ਹਸਪਤਾਲ ਲੈਵਲ 2 ਦੇ 6 ਬੈੱਡ, ਜ਼ਿੰਦਲ ਈ.ਐਨ.ਟੀ. ਹਸਪਤਾਲ ਲੈਵਲ 2 ਦੇ 8 ਬੈੱਡ, ਆਸਤਾ ਹਪਸਤਾਲ ਮੌੜ ਮੰਡੀ ਲੈਵਲ 2 ਦੇ 10 ਬੈੱਡ ਅਤੇ ਜਿੰਦਲ ਹਾਰਟ ਹਸਪਤਾਲ ਲੈਵਲ 2 ਦੇ 15 ਅਤੇ ਲੈਵਲ 3 ਦੇ 7 ਬੈੱਡ ਲਗਾਉਣ ਲਈ ਪਾਬੰਦ ਹੋਣਗੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
Spread the love