ਗੁਰਦਾਸਪੁਰ , 6 ਮਈ 2022
ਪੰਜਾਬ ਸਰਕਾਰ ਤੇ ਸਿਵਲ ਸਰਜਨ ਗੁਰਦਾਸਪੁਰ ਹਦਾਇਤਾ ਅਨੁਸਾਰ ਪੀ.ਐਚ.ਸੀ. ਬਹਿਰਾਮਪੁਰ ਵਿਖੇ ਸਿਹਤ ਮੇਲਾ ਲਗਾਇਆ ਗਿਆ ।
ਹੋਰ ਪੜ੍ਹੋ :- ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਦੀ ਜ਼ਰੂਰਤ- ਡਿਪਟੀ ਕਮਿਸਨਰ
ਇਸ ਸਿਹਤ ਮੇਲੇ ਵਿੱਚ ਸ. ਸਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ . ਭਾਰਤ ਭੂਸਣ , ਐਸ.ਐਮ.ਓ. ਵੀਨਾ ਸਿੰਘੋਵਾਲ ,ਡਾ .ਪ੍ਰਭਜੋਤ ਕੌਰ ਕਲਸੀ , ਡਾ. ਭਾਵਨਾ , ਗੁਰਿੰਦਰ ਕੌਰ ਜ਼ਿਲ੍ਹਾ ਮਾਸ ਮੀਡੀਆ , ਚੰਪਾ ਰਾਣੀ ਹਾਜ਼ਰ ਹੋਏ । ਮੇਲੇ ਵਿੱਚ ਆਏ ਹੋਏ ਲੋਕਾਂ ਨੂੰ ਸਿਹਤ ਮਹਿਕਮੇ ਵਲੋਂ ਚਲਾਏ ਜਾ ਰਿਹੇ ਪ੍ਰੋਗਰਾਮਾਂ ਸਬੰਧੀ ਵੱਖ-ਵੱਖ ਜਾਣਕਾਰੀ ਦਿੱਤੀ । ਇਸ ਮੌਕੇ ਸੰਬੋਧਨ ਕਰਦਿਆਂ ਸ. ਸਮਸ਼ੇਰ ਸਿੰਘ ਆਪ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘਰੇ ਬੈਠੇ ਹੀ ਸਿਹਤ ਸੁਵਿਧਾ ਮਿਲਣ । ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਸਿਹਤ ਮੇਲੇ ਵਿੱਚ ਲੋੜਵੰਦਾਂ ਨੂੰ ਹੈਲਥ ਟੀਮਾਂ ਵਲੋਂ ਦੁਵਾਈਆਂ ਅਤੇ ਲੋਕਾਂ ਦਾ ਚੈਕਅੱਪ ਕੀਤਾ ਗਿਆ । ਇਸ ਮੋਕੇ ਤੇ ਐਸ.ਐਮ. ਓ. ਡਾ. ਜੋਤਪਾਲ ਸਿੰਘ, ਪੀ.ਐਚ.ਸੀ. ਬਹਿਰਾਮਪੁਰ ਨੇ ਆਏ ਮੁੱਖ ਮਹਿਮਾਨ ਅਤੇ ਲੋਕਾਂ ਦਾ ਧੰਨਵਾਦ ਕੀਤਾ ।
ਪੀ.ਐਚ.ਸੀ. ਬਹਿਰਾਮਪੁਰ ਵਿਖੇ ਲੱਗੇ ਸਿਹਤ ਮੇਲੇ ਦਾ ਦ੍ਰਿਸ਼ ।