ਲੋਕ ਕੋਰੋਨਾ ਵੈਕਸੀਨ ਲਗਵਾ ਕੇ ਮੁਹਿੰਮ ਸਫਲ ਬਨਾਉਣ

ਹੋਰਨਾਂ ਲਈ ਪੇ੍ਰਰਨਾ ਦਾ ਸ੍ਰੋਤ ਬਣੇ ਬਰਨਾਲਾ ਨਿਵਾਸੀ ਤਰਸੇਮ ਗੋਇਲ
ਬਰਨਾਲਾ, 9 ਮਈ

        ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਤੇ ਸੀਨੀਅਰ ਮੈਡੀਕਲ ਅਫਸਰ ਤਪਾ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਸ਼ਹਿਣਾ ਵਿਖੇ ਮੈਡੀਕਲ ਅਫਸਰ ਡਾ. ਅਰਮਾਨਦੀਪ ਸਿੰਘ ਦੀ ਰਹਿਨੁਮਾਈ ਹੇਠ ਕੋਰੋਨਾ ਵੈਕਸੀਨ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।

      ਹੋਰਨਾਂ ਲਈ ਪੇ੍ਰਰਨਾ ਦਾ ਸਰੋਤ ਬਣੇ ਬਰਨਾਲਾ ਨਿਵਾਸੀ 68 ਸਾਲਾ ਤਰਸੇਮ ਚੰਦ ਗੋਇਲ ਪ੍ਰਧਾਨ ਅਗਰਵਾਲ ਸਭਾ ਸ਼ਹਿਣਾ ਨੇ ਕੋਵਿਡਸ਼ੀਲ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਕੇ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਦੂਜੀ ਲਹਿਰ ਖਿਲਾਫ ਚੱਲ ਰਹੀ ਮੁਹਿੰਮ ਨੂੰ ਸਫਲ ਬਨਾਉਣ ਲਈ ਵੈਕਸੀਨੇਸ਼ਨ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਅਫਵਾਹਾਂ ਤੋਂ ਦੂਰ ਰਹਿ ਕੇ ਕੋਵਿਡ-19 ਸਬੰਧੀ ਵੈਕਸੀਨ ਲਗਵਾ ਕੇ ਖੁਦ ਤੇ ਪਰਿਵਾਰ ਨੂੰ ਸਰੁੱਖਿਅਤ ਰੱਖਣ। ਇਸ ਸਮੇਂ ਫਾਰਮੇਸੀ ਅਫਸਰ ਹਰਪਾਲ ਸਿੰਘ ਪਾਲੀ ਨੇ ਜਾਗਰੂਕ ਕਰਦੇ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਮਾਸਕ ਲਾਉਣ, ਹੱਥ ਵਾਰ-ਵਾਰ ਧੋਣ ਤੇ ਸਮਾਜਿਕ ਦੂਰੀ ਰੱਖਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸਦਕਾ ਹੁਣ ਲੋਕ ਆਪਣੇ ਆਪ ਵੱਡੀ ਪੱਧਰ ’ਤੇ ਆ ਕੇ ਵੈਕਸੀਨ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨਾ, ਸਤੁੰਲਿਤ ਭੋਜਨ ਖਾਣਾ, ਵੱਧ ਪਾਣੀ ਪੀਣਾ ਤੇ ਖੁੱਲੀਆਂ ਥਾਵਾਂ ’ਤੇ ਨਾ ਥੁੱਕੋ ਆਦਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

      ਸਿਹਤ ਸੁਪਰਵਾਈਜਰ ਜਗਦੇਵ ਸਿੰਘ ਨੇ ਦੱਸਿਆ ਕਿ ਖੰਘ, ਜ਼ੁਕਾਮ, ਬੁਖਾਰ ਹੋਣ ਜਾਂ ਕਿਸੇ ਕੋਰੋਨਾ ਪਾਜੀਟਿਵ ਵਿਅਕਤੀ

Spread the love