ਪਠਾਨਕੋਟ, 27 ਜੁਲਾਈ 2024
ਅੱਜ ਸ. ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ(ਬੀ.ਐਂਡ ਆਰ.) ਅਤੇ ਬਿਜਲੀ ਮੰਤਰੀ ਪੰਜਾਬ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ। ਉਨ੍ਹਾਂ ਅੱਜ ਅਚਨਚੇਤ ਦੋਰੇ ਦੋਰਾਨ ਯੂ.ਬੀ.ਡੀ.ਸੀ. ਹੈਡਰਲ ਪ੍ਰੋਜੈਕਟ ਪਾਵਰ ਹਾਊਸ ਨੰਬਰ 3 ਸਰਨਾ ਜਿਲ੍ਹਾ ਪਠਾਨਕੋਟ ਦਾ ਨਿਰੀਖਣ ਕੀਤਾ। ਇਸ ਮੋਕੇ ਤੇ ਪਾਵਰ ਕਾੱਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੂੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ. ਦਾ ਜਿਲ੍ਹਾ ਪਠਾਨਕੋਟ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਕੇਸ ਗੁਪਤਾ ਐਕਸੀਅਨ ਰੂਰਲ, ਜਸਵਿੰਦਰ ਪਾਲ ਐਕਸੀਅਨ ਅਰਬਨ , ਅਸੋਕ ਕੁਮਾਰ ਐਸ.ਡੀ.ਓ. ਸੁਜਾਨਪੁਰ, ਸਤੀਸ ਸੈਣੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਯੂ.ਬੀ.ਡੀ.ਸੀ. ਹੈਡਰਲ ਪ੍ਰੋਜੈਕਟ ਪਾਵਰ ਹਾਊਸ ਨੰਬਰ 3 ਸਰਨਾ ਜਿਲ੍ਹਾ ਪਠਾਨਕੋਟ ਦਾ ਬਹੁਤ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਅਚਨਚੇਤ ਨਿਰੀਖਣ ਕਰਨ ਲਈ ਵਿਸੇਸ ਦੋਰਾ ਸੀ ਜਿਸ ਅਧੀਨ ਪਾਵਰ ਹਾਊਸ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਵਰ ਹਾਊਸ ਤੋਂ 30.45 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ।
ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਨੂੰ ਪਾਵਰ ਕਾੱਮ ਪਠਾਨਕੋਟ ਅਧੀਨ ਕੰਮ ਕਰਦੇ ਪੈਸਕੋ ਦੇ ਕਰਮਚਾਰੀ ਵੀ ਮਿਲੇ ਅਤੇ ਉਨ੍ਹਾਂ ਅਪਣੇ ਵੇਤਨ ਸਬੰਧੀ ਮੰਗਾਂ ਦੀ ਚਰਚਾ ਕੈਬਨਿਟ ਮੰਤਰੀ ਪੰਜਾਬ ਦੇ ਸਾਹਮਣੇ ਰੱਖੀਆਂ। ਇਸ ਮੋਕੇ ਸ. ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜੋ ਜਾਇਜ ਮੰਗਾਂ ਹਨ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੋਕੇ ਤੇ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਸ ਪਾਵਰ ਹਾਊਸ ਦਾ ਅੱਜ ਨਿਰੀਖਣ ਕੀਤਾ ਗਿਆ ਹੈ ਬਿਜਲੀ ਉਤਪਾਦਨ ਯੂਨਿਟ ਹੈ ਅਤੇ ਸਾਰੇ ਅਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਊਂਣ ਤਾਂ ਜੋ ਪਾਵਰ ਹਾਊਸ ਤੋਂ ਬਿਜਲੀ ਦਾ ਜਿਆਦਾ ਤੋਂ ਜਿਆਦਾ ਉਤਪਾਦਨ ਕੀਤਾ ਜਾ ਸਕੇ