ਲੋਕ ਸਭਾ ਚੋਣਾਂ-2024 ਸਬੰਧੀ ਈ ਵੀ ਐਮ ਜਾਗਰੂਕਤਾ ਤੇ ਸਵੀਪ ਗਤੀਵਿਧੀਆਂ ਲਈ ਡਿਜੀਟਲ ਮੋਬਾਇਲ ਵੈਨਾਂ 5 ਤੇ 6 ਜਨਵਰੀ ਨੂੰ ਜ਼ਿਲ੍ਹੇ ’ਚ ਰਹਿਣਗੀਆਂ

Ashika Jain
Ashika Jain
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਜਨਵਰੀ, 2024
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ’ਚ ਈ ਵੀ ਐਮ ਜਾਗਰੂਕਤਾ ਅਤੇ ਸਵੀਪ ਗਤੀਵਿਧੀਆਂ ਤਹਿਤ 5 ਅਤੇ 6 ਜਨਵਰੀ ਨੂੰ ਦੋ ਦਿਨ ਡਿਜੀਟਲ ਮੋਬਾਇਲ ਵੈਨਾਂ ਚਲਾਈਆਂ ਜਾਣਗੀਆਂ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਡਿਜੀਟਲ ਵੈਨ 5 ਜਨਵਰੀ ਨੂੰ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਧਾਨ ਸਭਾ ਹਲਕਾ ਅਤੇ ਬਾਅਦ ਦੁਪਹਿਰ ਡੇਰਾਬੱਸੀ ਵਿਧਾਨ ਸਭਾ ਹਲਕਾ ’ਚ ਜਾਵੇਗੀ। ਅਗਲੇ ਦਿਨ 6 ਜਨਵਰੀ ਨੂੰ ਇਹ ਡਿਜੀਟਲ ਮੋਬਾਇਲ ਵੈਨ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ’ਚ ਜਾਵੇਗੀ।
ਉਨ੍ਹਾਂ ਨੇ ਇਨ੍ਹਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ ਡੀ ਐਮਜ਼) ਨੂੰ ਇਨ੍ਹਾਂ ਡਿਜੀਟਲ ਮੋਬਾਇਲ ਵੈਨਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਕਿਹਾ ਹੈ।
Spread the love