ਅੰਮ੍ਰਿਤਸਰ 12 ਜਨਵਰੀ 2024
ਸ਼੍ਰੀ ਘਨਸ਼ਾਮ ਥੋਰੀ, ਡਿਪਟੀ ਕਮਿਸ਼ਨਰ-ਕਮ ਪ੍ਰਧਾਨ-ਜਿਲ੍ਹਾ ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਮਦਨ ਮੋਹਨ, ਐਸ ਐਮ ਓ, ਸ਼੍ਰੀ ਐਸ.ਜੇ. ਧਵਨ, ਐਸ ਐਮ ਓ ਦੇ ਸਹਿਯੋਗ ਨਾਲ ਸਿਵਲ ਹਸਪਤਾਲ, ਅੰਮ੍ਰਿਤਸਰ ਵਿਖੇ ਨੰਵ ਜੰਮੇ ਬੱਚਿਆ ਦੀ ਸੰਭਾਲ ਲਈ ਡਾ ਨਰੇਸ਼ ਗਰੋਵਰ, ਬੱਚਿਆ ਦੇ ਮਾਹਰ ਅਤੇ ਰੋਟਰੀ ਕਲੱਬ (ਵੇਸਟ) ਵੱਲੋ ਇੱਕ ਸੈਮੀਨਾਰ ਲਗਾਈਆ ਗਿਆ। ਜਿਸ ਵਿਚ ਬੱਚਿਆ ਦੇ ਮਾਂ ਬਾਪ ਨੂੰ ਦੱਸਿਆ ਗਿਆ ਕਿ ਇਸ ਕੜਾਕੇ ਦੀ ਠੰਡ ਵਿਚ ਨੰਵ ਜੰਮੇ ਬੱਚਿਆ ਦੀ ਸਾਂਭ ਸੰਭਾਲ ਕਿਸ ਤਰ੍ਹਾ ਕਰਨੀ ਹੈ।
ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਵਲੋਂ ਇਸ ਮੋਕੇ ਤੇ ਨੰਵ ਜੰਮੇ ਬੱਚਿਆ ਦੇ ਮਾਪੀਆ ਨੂੰ ਲੋਹੜੀ ਦੇ ਉਪਕਲਸ਼ ਵਿਚ 30 (ਕਿਚਨ ਸੈਟ) ਰਸੋਈ ਵਿਚ ਵਰਤਣ ਵਾਲੇ ਬਰਤਨ ਵੰਡੇ ਗਏ। ਇਸ ਮੋਕੇ ਤੇ ਸ਼੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕਤਰ, ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਅਤੇ ਸਮੂੰਹ ਰੈਡ ਕਰਾਸ ਦਾ ਸਟਾਫ ਮੋਜੂਦ ਸਨ ।
ਸ਼੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕਤਰ, ਰੈਡ ਕਰਾਸ ਸੋਸਾਇਟੀ ਨੰਵ ਜੰਮੇ ਬੱਚਿਆ ਦੇ ਮਾਪੀਆਂ ਨੂੰ ਕਿਚਨ ਸੈਟ ਦਿੰਦੇ ਹੋਏ।